ਬ੍ਰਿਸਬੇਨ ਖੁੱਲ੍ਹੇ ਅਖਾੜੇ ‘ਚ ਰਣਜੀਤ ਬਾਵਾ ਨੇ ਬੰਨਿਆ ਗਾਇਕੀ ਦਾ ਰੰਗ

news kohli 190325 bawa show 20190324_231443

ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰੋਮੋਟ ਕਰਦੇ ਹੋਏ ‘ਇਕ ਤਾਰੇ ਵਾਲਾ’ ਦੇ ਨਾਂ ਹੇਠ ਸ਼ਾਨਦਾਰ ਸ਼ੋਅ ਬ੍ਰਿਸਬੇਨ ਦੇ ਰੋਕਲਿਆ ਸ਼ੋ ਗ੍ਰਾਉੰਡ ਵਿਚ ਕਰਵਾਇਆ ਗਿਆ। ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੇ ਆਨੰਦ ਮਾਣਿਆਂ। ਸ਼ੋਅ ਦੀ ਸੁਰੂਆਤ ਜਸਵਿੰਦਰ ਰਾਣੀਪੁਰ ਨੇ ਸਭ ਨੂੰ ‘ਜੀ ਆਇਆਂ’ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਨਾਲ ਕੀਤੀ। ਇਸ ਉਪਰੰਤ ਗਾਇਕ ਮਲਕੀਤ ਧਾਰੀਵਾਲ, ਸਨੀ ਕਿੰਗਰਾ ਨੇ ਆਪੋ ਆਪਣੇ ਗੀਤਾਂ ਨਾਲ ਹਾਜ਼ਰੀ ਭਰੀ। ਇਸ ਤੋਂ ਬਾਅਦ ਗਾਇਕੀ ਦੇ ਚੱਲੇ ਖੁੱਲ੍ਹੇ ਪ੍ਰੋਗਰਾਮ ਵਿਚ ਰਣਜੀਤ ਬਾਵੇ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਤੋਂ ਇਲਾਵਾ ਆਪਣੇ ਰਿਕਾਰਡ ਕੀਤੇ ਐਲਬਮ ‛ਇੱਕ ਤਾਰੇ ਵਾਲਾ’ ਦਾ ਟਾਈਟਲ ਗੀਤ “ਇੱਕ ਤਾਰੇ ਵਾਲਾ”,  ‘ਬੋਹੜਾਂ ਦੀਆਂ ਛਾਵਾਂ’, ਟਰੱਕਾਂ ਵਾਲੇ, ਬੱਚਪਨ, ਨਾਨਕੇ ਦਾਦਕੇ, ਖੰਡ ਦਾ ਖਿਡੌਣਾ, ਪੱਗ ਦਾ ਬਰੈਂਡ, ਛਾਂਵਾਂ, ਫੋਟਵਾਂ, ਮਿੱਟੀ ਦਾ ਬਾਵਾ ਗੀਤ ਗਾ ਹਾਜ਼ਰੀਨ ਨੂੰ ਕੀਲੀ ਰੱਖਿਆਂ।

news kohli 190325 bawa show 20190324_231415
(ਗਾਇਕੀ ਦੇ ਰੰਗ ਬਿਖੇਰਦਾ ਹੋਇਆ ਮਿੱਟੀ ਦਾ ਬਾਵਾ ਰਣਜੀਤ ਬਾਵਾ)

ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਬਹੁਤ ਵਧੀਆਂ ਢੰਗ ਨਾਲ ਕੀਤੇ ਗਏ ਸਨ। ਜੋ ਸਾਰੇ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦੇ ਪਾਤਰ ਹਨ। ਜਿਨ੍ਹਾਂ ਵਿਚ ਗਗਨ ਗਰੇਵਾਲ, ਜਰਮਨ ਰੰਧਾਵਾ, ਪਵਨ ਸ਼ਰਮਾ, ਹਰਮਿੰਦਰ ਗਿੱਲ ਆਦਿਕ ਦੇ ਨਾਂ ਲਏ ਜਾ ਸਕਦੇ ਹਨ। ਪ੍ਰੋਗਰਾਮ ‘ਚ ਸੀਪ ਮੁਕਾਬਲੇ, ਪਾਵਰ ਲਿਫਟਿੰਗ, ਵਾਲੀਬਾਲ ਮੁਕਾਬਲੇ ਤੇ ਹੋਰ ਕਈ ਸੱਭਿਆਚਾਰਕ ਵੰਨਗੀਆਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਗਿੱਧਾ-ਭੰਗੜਾ ਤੇ ਹੋਰ ਵੰਨਗੀਆਂ ਸ਼ਾਮਲ ਸਨ। ਪ੍ਰੋਗਰਾਮ ‘ਚ ਬ੍ਰਿਸਬੇਨ ਦੀਆਂ ਨਾਮੀ ਸ਼ਖਸੀਅਤਆਂ ਹਾਜ਼ਰ ਸਨ। ਇਸ ਪ੍ਰੋਗਰਾਮ ਨੂੰ ਮਾਝਾ ਯੂੱਥ ਕਲੱਬ ਵੱਲੋਂ ਸਹਿਯੋਗ ਕੀਤਾ ਗਿਆ। ਸਮੁੱਚੇ ਤੌਰ ‘ਤੇ ਕਹਿ ਸਕਦੇ ਹਾਂ ਕਿ ਰਣਜੀਤ ਬਾਵੇ ਨੇ ਦਮਦਾਰ ਅਤੇ ਮਿਆਰੀ ਗਾਇਕੀ ਨਾਲ ਚੰਗਾ ਸਮਾਂ ਬੰਨ੍ਹਿਆ।

Install Punjabi Akhbar App

Install
×