ਕਿਸੇ ਵੀ ਸਮੱਸਿਆ ਜਾਂ ਮੁਸੀਬਤ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸਨੂੰ ਅਸਲ ਵਿੱਚ ਟੱਕਰ ਨਹੀ ਦਿੱਤੀ ਜਾਂਦੀ……

program 190714

ਕੱਲ੍ਹ ਸ਼ਾਮੀ RangmanchKaree – Multicultural Theatre Group Melbourne ਦੀ ਸਮੁੱਚੀ ਟੀਮ ਵੱਲੋੰ ਪ੍ਰਵਾਸੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਜਿਸ ਤਰੀਕੇ ਨਾਲ ਕਵਿਤਾ ਅਤੇ Theatre ਦਾ ਸੁਮੇਲ ਕਰਕੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਗਿਆ, ਉਸਦੀ ਤਾਰੀਫ ਲਈ ਸ਼ਬਦ ਹੌਲੇ ਪੈ ਰਹੇ ਹਨ। ਕਿਸੇ ਵੀ ਸਮੱਸਿਆ ਜਾਂ ਮੁਸੀਬਤ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸਨੂੰ ਅਸਲ ਵਿੱਚ ਟੱਕਰ ਨਹੀ ਦਿੱਤੀ ਜਾਂਦੀ ਅਤੇ ਉਸ ਦੇ ਕਾਰਨਾਂ ਜਾਂ ਸੰਭਾਵੀ ਸਿੱਟਿਆਂ ਨੂੰ ਜੱਗ ਜਾਹਿਰ ਨਹੀਂ ਕੀਤਾ ਜਾਂਦਾ।

ਅੱਖਾਂ 40-45 ਮਿੰਟਾਂ ਵਿੱਚ ਕਈ ਵਾਰ ਨੱਮ ਹੋਈਆਂ, ਇੱਕ ਇੱਕ ਸ਼ਬਦ ਅਤੇ ਅੰਤ ਵਿੱਚ ਕੀਤੇ ਗਏ ਤੁਹਾਡੇ ਸੁਆਲ ਹਰ ਇੱਕ ਜਾਗਦੀ ਜਮੀਰ ਵਾਲੇ ਸਰੋਤੇ ਨੂੰ ਬਿਨਾ ਸ਼ੱਕ ਸੋਚਣ ਲਈ ਮਜਬੂਰ ਕਰ ਗਏ। ਇਸੇ ਸੋਚ ਵਿੱਚੋਂ ਹੀ ਸਮੱਸਿਆਵਾਂ ਦੇ ਸਾਰਥਕ ਹੱਲ ਲੱਭ ਸਕਦੇ ਹਨ।

ਦੇਰ ਰਾਤ ਤੱਕ ਬੜੇ ਵਿਚਾਰ ਮਨ ਵਿੱਚ ਆਏ ਅਤੇ ਮਨ ਹੀ ਮਨ ਵਿੱਚ ਖੁਸ਼ੀ ਵੀ ਮਹਿਸੂਸ ਹੋਈ ਕਿ ਜਿਸ ਵਰਗ ਦਾ ਕੋਈ ਨਹੀਂ ਉਸ ਬਾਰੇ ਸੋਚਣ ਵਾਲੇ ਵੀ ਇਸੇ ਸਮਾਜ ਵਿੱਚ ਹਨ, ਭਾਵੇਂ ਗਿਣਤੀ ਘੱਟ ਹੈ ਪਰ ਇਨਸਾਨੀਅਤ ਨੂੰ ਆਪਣਾ ਫਰਜ ਸਮਝ ਕੇ ਜਿੰਦਗੀ ਜਿਉਣ ਵਾਲੇ ਹਾਲ ਵਿੱਚ ਮੌਜੂਦ150-200 ਇਨਸਾਨ ਜੇ ਚਾਹੁਣ ਤਾਂ ਕੀ ਨਹੀਂ ਕੀਤਾ ਜਾ ਸਕਦਾ।

ਇਹ ਵੀ ਸੋਚ ਰਿਹਾ ਸੀ, ਕਿਤੇ ਇਹ ਰੰਗਮੰਚਕਾਰੀ ਥੋੜੀ ਦੇਰ ਬਾਅਦ ਆਪਣੀਆਂ ਨਿੱਜੀ ਮਜਬੂਰੀਆਂ ਜਾਂ Melbourne ਦੀ ਤੂਫਾਨ ਵਰਗੀ ਤੇਜ ਜਿੰਦਗੀ ਵਿੱਚ ਅਲੋਪ ਨਾ ਹੋ ਜਾਣ ਪਰ ਜਿਸ ਜੱਜਬੇ ਨਾਲ ਮੰਚ ਉੱਪਰ ਇਕੱਲੇ ਇਕੱਲੇ ਆਰਟਿਸਟ ਨੇ ਪ੍ਰਵਾਸੀ ਭਾਈਚਾਰੇ ਵਿੱਚ ਲੁਕੇ ਹੋਏ ਕੌੜੇ ਸੱਚ ਨੂੰ ਬਿਆਨ ਕੀਤਾ, ਉਹ ਮੇਰੇ ਇਸ ਵਿਚਾਰ ਨੂੰ ਅੰਦਰ ਹੀ ਅੰਦਰ ਝੂਠਾ ਵੀ ਕਰ ਰਿਹਾ ਸੀ।

ਤੁਸੀਂ ਜੋ ਵੱਖਰੀ ਸ਼ੁਰੂਆਤ ਕੀਤੀ ਹੈ, ਉਸ ਨੂੰ ਦੇਖ ਕੇ, ਸੁਣ ਕੇ ਅਤੇ ਉਸਦਾ ਹਿੱਸਾ ਬਣ ਕੇ ਇਹ ਹੌਸਲਾ ਵੀ ਹੋਇਆ, ਕਿ ਇਸ ਤਰ੍ਹਾਂ ਦੀ ਕੋਸਿਸ਼ ਜੇ ਨਿਰੰਤਰ ਜਾਰੀ ਰਹੇ ਤਾਂ ਸਮਾਜਿਕ ਕੁਰੀਤੀਆਂ ਨੂੰ ਸਹਿਜ ਹੀ ਕਾਬੂ ਕੀਤਾ ਜਾ ਸਕਦਾ।

ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਸ ਵਿਲੱਖਣ ਕੋਸਿਸ਼ ਦਾ ਹਿੱਸਾ ਬਣਾਉਣ ਲਈ। ਜਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣ ਵਾਲਿਓ ਤੁਹਾਡੀ ਸੋਚ ਨੂੰ ਸਿੱਜਦਾ। ਆਖਰ ਵਿੱਚ ਮੇਰੀ ਉਸ ਡਾਹਢੇ ਅੱਗੇ ਇਹੀ ਅਰਦਾਸ ਹੈ ਕਿ ਉਹ ਸਾਨੂੰ ਸਭ ਨੂੰ ਇਹੋ ਜਿਹੇ ਸਮਾਗਮ ਨਿਰੰਤਰ ਅਤੇ ਲਗਾਤਾਰ ਉਲੀਕਣ ਦਾ ਬਲ ਬਖਸ਼ੇ।

ਜਲਦ ਹੀ ਅਗਲੀ ਵਾਰ ਮਿਲਣ ਦੀ ਉਡੀਕ ਵਿੱਚ…..

Install Punjabi Akhbar App

Install
×