ਰੰਗਲਾ ਪੰਜਾਬ ਸੰਗੀਤਕ ਪ੍ਰੋਗਰਾਮ ਦਾ ਪੋਸਟਰ ਕੀਤਾ ਜਾਰੀ

image-10-03-16-11-19
ਮਿਤੀ 24 ਮਾਰਚ 2016 ਨੂੰ ਰੰਗਲਾ ਪੰਜਾਬ ਪੋ੍ਗਰਾਮ ਤਹਿਤ ਪਰਥ ਵਾਸੀਆ ਲਈ ਹਾਊਸ ਆਫ ਭੰਗੜਾ ਇੰਟਰਟੇਨਰ ਦੇ ਬੈਨਰ ਹੇਠ ਮਾਊਟ ਪਲੀਜੈਂਟ ਬੈਪਟਿਸਟ ਕਮਿਊਨਿਟੀ ਕਾਲਜ ਵਿਖੇ ਸਮਾਂ 04.30 ਵਜੇ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿਸ ਵਿੱਚ ਪੰਜਾਬ ਤੋਂ ਨਾਮਵਰ ਪੰਜਾਬੀ ਗਾਇਕ ਰਣਜੀਤ ਬਾਵਾ, ਗਗਨ ਕੋਕਰੀ, ਜੈਨੀ ਜੋਹਲ ਤੇ ਮਨਕਿਰਤ ਔਲਖ ਪੰਜਾਬੀ ਗੀਤਾਂ ਰਾਹੀਂ ਸਰੋਤਿਆ ਦਾ ਮਨੋਰੰਜਨ ਕਰਨਗੇ । ਇਸ ਤੋਂ ਇਲਾਵਾ ਪੰਜਾਬੀ ਨਾਚ ਗਿੱਧਾ ਤੇ ਭੰਗੜਾ ਦੇ ਨਾਲ ਨਾਲ ਪੰਜਾਬੀ ਖਾਣੇ ਤੇ ਮਠਿਆਈਆਂ ਫੂਡ ਸਟਾਲਾਂ ਵੀ ਸਜਣਗੀਆਂ । ਇਸ ਸੰਗੀਤਕ ਪੋ੍ਗਰਾਮ ਦਾ ਪੋਸਟਰ ਪਿਛਲੇ ਦਿਨੀਂ ਸਿੱਖ ਖੇਡਾਂ ਪਰਥ ਮੌਕੇ ਮਨਜਿੰਦਰ ਸਿੰਘ ਗਿੱਲ , ਮਨਜਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਕਾਹਲੇ, ਅਰਮਿੰਦਰ ਸਿੰਘ ਬਾਠ , ਬਹਾਦਰ ਸਿੰਘ ਮਾਨ, ਕੁਲਵਿੰਦਰ ਸਿੰਘ ਸਿੰਧੂ , ਲਖਵੀਰ ਸਿੰਘ ਸਿੰਧੂ , ਆਦਿ ਵੱਲੋਂ ਜਾਰੀ ਗਿਆ । ਉਪਰੋਕਤ ਦੀ ਜਾਣਕਾਰੀ ਸਾਂਝੇ ਰੂਪ ਵਿੱਚ ਹਾਊਸ ਆਫ ਭੰਗੜਾ ਇੰਟਰਟੇਨਰ ਸੰਯੋਜਕ ਮਨਜਿੰਦਰ ਸੰਧੂ, ਤੇ ਮਨਜਿੰਦਰ ਗਿੱਲ ਵੱਲੋਂ ਦਿੱਤੀ ਗਈ ।