ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦੇਈਏ: ਰੰਧਾਵਾ

ਨਿਊਯਾਰਕ — ਕੈਨੇਡਾ  ਵਿੱਚ  ਵੱਸਦੇ  ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਦਿੱਲੀ ਨੂੰ ਜਾਦਿਆਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਪੰਜਾਬ ਭਾਰਤ ਤੋਂ  ਬਾਹਰ ਤਾਂ ਜਰੂਰ ਆਏ ਹਾਂ ਪਰ ਆਪਣੀ ਮਾਂ ਧਰਤੀ ਨਾਲ ਉਹ ਮੋਹ ਹੈ ਜਿਸ ਦੀ  ਕੋਈ ਕੀਮਤ ਨਹੀਂ ਅਸੀਂ ਫਿਜੀਕਲ ਤੋਰ ਤੇ ਬੇਸ਼ੱਕ ਵੱਖ ਵੱਖ ਮੁਲਕਾਂ ਵਿੱਚ ਰਹਿ ਰਹੇ ਹਾਂ ਪਰ ਸਾਡੀਆ ਰੂਹਾਂ ਅਤੇ ਜੜ੍ਹਾਂ ਹਮੇਸ਼ਾ ਪੰਜਾਬ ਨਾਲ ਜੁੜੀਆਂ ਰਹਿੰਦੀਆਂ ਹਨ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਧਰਤੀ ਮਾਂ ਨੂੰ ਪਿਆਰ ਕਰਨ ਵਾਲਿਆਂ ਦੀਆਂ ਨਜਰਾਂ ਆਪਣੇ ਵਤਨਾਂ ਵੱਲ ਟਿਕੀਆਂ ਰਹਿੰਦੀਆਂ ਕੇ ਸੱਚੇ ਪਾਤਸ਼ਾਹ ਸਾਡੇ ਭਾਈਚਾਰੇ ਭੈਣਾਂ ਭਰਾਵਾਂ ਵੱਲੋਂ ਸਦਾ ਹੀ ਠੰਢੀਆਂ ਹਵਾਵਾਂ ਹੀ ਆਉਦੀਆ ਰਹਿਣ ਗਾਇਕ ਰੰਧਾਵਾ ਨੇ ਬੀਤੇ ਦਿਨੀਂ ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਸ਼ਾਂਤਮਈ , ਢੰਗ ਨਾਲ ਰੋਸ ਮੁਜ਼ਾਹਰੇ ਲਈ ਜਾਦਿਆਂ ਹਰਿਆਣਾ ਬਾਡਰ ਤੇ  ਗੰਦੇ ਪਾਣੀ ਦੀਆਂ ਬਛਾਰਾ ਤੇ ਧੱਕੇ ਮੁੱਕੀ ਨਾਲ ਰੋਕਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਅਸੀ ਉਹਨਾਂ ਗੁਰੂਆ, ਪੀਰਾ ਫਕੀਰਾਂ,ਸ਼ਹੀਦਾਂ ਦੀ ਉਸ ਧਰਤੀ ਦੇ ਵਾਰਿਸ ਹਾਂ  ਨਾ ਹੀ ਜੁਲਮ ਕਰਦੇ ਹਾਂ ਤੇ ਨਾ ਹੀ ਸ਼ਹਿੰਦੇ ਹਾਂ ਸਗੋਂ ਜਿੱਥੇ ਭੀੜਾਂ ਪੈਦੀਆਂ ਨੇ ਉਥੇ ਜਾ ਕੇ ਲੰਗਰ ਲਾਉਂਣ ਵਾਲਿਆਂ ਵਿਚੋਂ ਉਸ ਕਲਗੀਧਰ ਦਸ਼ਮੇਸ਼ ਪਿਤਾ ਦੇੰ ਬੱਚੇ ਹਾ ਨਾਂ ਝੁਕਦੇ ਹਾਂ ਨਾਂ ਰੁਕਦੇ ਹਾਂ  ਸਰਕਾਰ ਨੂੰ ਚਾਹੀਦਾ ਕੇ ਬਿਨਾਂ ਸੋਚੇ ਸਮਝੇ  ਲਿਆ ਫੈਸਲਾ ਵਾਪਿਸ ਲਵੇ। ਸਾਡਾ ਹਰ ਇਕ ਦਾ ਫਰਜ਼ ਬਣਦਾ ਕੀ ਰਲ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਾਤ ਪਾਤ ਨੂੰ ਇਕ ਪਾਸੇ ਕਰਦੇ ਹੋਏ  ਅਸੀਂ ਇਸ ਮੁਸੀਬਤ ਦੀ ਘੜੀ ਵਿਚ ਮਨੋਂ ਤਨੋਂ ਤੇ ਧੰਨੋ ਕਿਸਾਨ ਜਥੇਬੰਦੀਆਂ ਦਾ ਸਾਥ ਦੇਈਏ ।

Install Punjabi Akhbar App

Install
×