ਰਾਣਾ, ਤਿਵਾੜੀ ਨੇ ਬੀਬੀਐੱਮਬੀ ਅਫਸਰਾਂ ਨਾਲ ਮੀਟਿੰਗ ਕਰਕੇ ਭਾਖੜਾ ਦੀ ਸਥਿਤੀ ਦਾ ਜਾਇਜ਼ਾ ਲਿਆ 

 

IMG_7525
ਨਿਊਯਾਰਕ/ ਰੋਪੜ, 21 ਜੁਲਾਈ —ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਮਨੀਸ਼ ਤਿਵਾੜੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਕਰਕੇ ਮਾਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਭਾਖੜਾ ਡੈਮ ਦੀ ਸਥਿਤੀ ਦਾ ਜਾਇਜ਼ਾ ਲਿਆ। ਰਾਣਾ ਤੇ ਤਿਵਾੜੀ ਨੇ ਬੀਬੀਐੱਮਬੀ ਦੇ ਅਫਸਰਾਂ ਨਾਲ ਡਿਟੇਲ ਮੀਟਿੰਗ ਕੀਤੀ, ਜਿਨ੍ਹਾਂ ਡੈਮ ਚ ਮੌਜੂਦਾ ਪਾਣੀ ਦੇ ਹਾਲਾਤਾਂ ਅਤੇ ਬਿਜਲੀ ਦੇ ਉਤਪਾਦਨ ਬਾਰੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦਿੱਤੀ।
ਇਸ ਮੌਕੇ ਬੋਲਦਿਆਂ, ਤਿਵਾੜੀ ਨੇ ਬੀਬੀਐੱਮਬੀ ਦੇ ਅਫਸਰਾਂ ਵੱਲੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਚ ਪਾਣੀ ਦੀ ਲੋੜੀਂਦੀ ਸਪਲਾਈ ਪੁਖਤਾ ਕਰਨ ਵਾਸਤੇ, ਉੱਪਰੋਂ ਮੈਨੇਜਮੈਂਟ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਵਰਕਰਾਂ ਤੱਕ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਤਿਵਾੜੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਡੈਮ ਬਣਾਉਣ ਦੀ ਸੋਚ ਰੱਖਦੇ ਸਨ ਅਤੇ ਪੰਜਾਬ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਚ ਸਭ ਤੋਂ ਅੱਗੇ ਸੀ।
IMG_7523
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜੇਕਰ ਪੰਡਤ ਜੀ ਦੀ ਇੱਥੇ ਭਾਖੜਾ ਡੈਮ ਸਥਾਪਤ ਕਰਨ ਦੀ ਸੋਚ ਨਾ ਹੁੰਦੀ, ਤਾਂ ਕੀ ਪੰਜਾਬ ਅੱਜ ਵਰਗਾ ਹੁੰਦਾ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਤੇ ਪਾਣੀ ਦੇ ਹੋਰ ਸਰੋਤਾਂ ਚ ਆ ਰਹੀ ਗਿਰਾਵਟ ਦੇ ਮੱਦੇਨਜ਼ਰ, ਜਲ ਦੀ ਬੱਚਤ ਅਤੇ ਸੰਭਾਲ ਹੋਰ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਅਤੇ ਬੀਬੀਐੱਮਬੀ ਦੀ ਜ਼ਿੰਮੇਵਾਰੀ ਵੱਧ ਗਈ ਹੈ।
ਬਾਅਦ ਚ ਰਾਣਾ ਤੇ ਤਿਵਾੜੀ ਨੇ ਆਲੇ ਦੁਆਲੇ ਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਹੋਰ ਅਫਸਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਹਾਲਾਤਾਂ ਤੇ ਸੰਤੁਸ਼ਟੀ ਪ੍ਰਗਟਾਈ ਤੇ ਇੱਥੇ ਅਫਸਰਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।ਉਨ੍ਹਾਂ ਡੈਮ ਨੇੜੇ ਕੁਝ ਰੁੱਖ ਵੀ ਲਗਾਏ।
ਮੀਟਿੰਗ ਚ ਹੋਰਨਾਂ ਤੋ ਇਲਾਵਾ, ਬੀਬੀੇਐਮਬੀ ਦੇ ਮੈਂਬਰ ਸਿੰਚਾਈ ਗੁਲਾਬ ਸਿੰਘ ਨਰਵਾਲ, ਚੀਫ ਇੰਜੀਨੀਅਰ ਜਨਰੇਸ਼ਨ ਬਲਬੀਰ ਸਿੰਘ ਵੀ ਮੌਜੂਦ ਰਹੇ।

Install Punjabi Akhbar App

Install
×