ਰੂਪਨਗਰ ਜਿਲ੍ਹੇ ਵਿਚ ਆਕਸੀਜਨ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ: ਸਪੀਕਰ ਰਾਣਾ ਕੇ.ਪੀ ਸਿੰਘ

ਬੀ.ਬੀ.ਐਮ.ਬੀ ਵਰਕਸ਼ਾਪ ਦੇ ਆਕਸੀਜਨ ਪਲਾਂਟ ਨੂੰ ਕਾਰਜਸ਼ੀਲ ਕਰਨ ਲਈ ਤਕਨੀਕੀ ਮਾਹਿਰਾ ਵਲੋ ਸਿਰਤੋੜ ਯਤਨ ਜਾਰੀ

ਮੈਬਰ  ਪਾਰਲੀਮੈਂਟ ਮਨੀਸ਼ ਤਿਵਾੜੀ ਸਪੀਕਰ ਅਤੇ ਐਮ.ਪੀ ਤਿਵਾੜੀ ਨੇ ਬੀ.ਬੀ.ਐਮ.ਬੀ ਵਰਕਸ਼ਾਪ ਦਾ ਦੌਰਾ ਕਰਕੇ ਆਕਸੀਜਨ ਪਲਾਂਟ ਦਾ ਲਿਆ ਜਾਇਜ਼ਾ 

ਨਿਊਯਾਰਕ/ਨੰਗਲ —ਕੋਵਿਡ ਮਹਾਂਮਾਰੀ ਦੋਰਾਨ ਸੰਕਰਮਣ ਹੋਏ ਮਰੀਜ਼ਾ ਨੂੰ ਇਲਾਜ ਲਈ ਸਭ ਤੋ ਵੱਧ ਮੁਢਲੀ ਜਰੂਰਤ ਆਕਸੀਜਨ ਦੀ ਰੂਪਨਗਰ ਜਿਲ੍ਹੇੇ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਇਸ ਦੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਲਗਾਤਾਰ ਜਿਲ੍ਹੇ ਵਿਚ ਆਕਸੀਜਨ ਦੀ ਉਪਲੱਬਧਤਾਂ ਨੂੰ ਯਕੀਨੀ ਬਣਾ ਰਹੇ ਹਨ। ਬੀ.ਬੀ.ਐਮ.ਬੀ ਵਰਕਸ਼ਾਪ ਵਿਚ ਦਹਾਕੇ ਤੋ ਵੱਧ ਸਮੇਂ ਤੋ ਬੰਦ ਪਏ ਆਕਸੀਜਨ ਪਲਾਂਟ ਨੂੰ ਕਾਰਜਸ਼ੀਲ ਕਰਕੇ ਆਕਸੀਜਨ ਦਾ ਉਤਪਾਦਨ ਸੁਰੂ ਕਰਨ ਲਈ ਬੀ.ਬੀ.ਐਮ.ਬੀ ਦੇ ਅਧਿਕਾਰੀ, ਤਕਨੀਕੀ ਮਾਹਰ ਅਤੇ ਭਾਰਤੀ ਫੌਜ ਵਲੋ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬੀ.ਬੀ.ਐਮ.ਬੀ ਵਰਕਸ਼ਾਪ ਨੰਗਲ ਵਿੱਚ ਮੁਰੰਮਤ ਅਧੀਨ ਆਕਸੀਜਨ ਪਲਾਂਟ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ ਤਿਵਾੜੀ ਜੋ ਪਿਛਲੇ ਕਈ ਦਿਨਾ ਤੋ ਤਕਨੀਕੀ ਮਾਹਿਰਾਂ ਵਲੋ ਦਿਨ ਰਾਤ ਇਸ ਇੱਕ ਦਹਾਕੇ ਤੋ ਵੀ ਵੱਧ ਸਮੇਂ ਤੋ ਬੰਦ ਪਏ ਆਕਸੀਜਨ ਪਲਾਂਟ ਨੂੰ ਮੁੜ ਚਲਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸਫਲਤਾਂ ਵਿਚ ਕੁਝ ਥੋੜੀ ਅੜਚਣ ਵਾਰ ਵਾਰ ਆਉਣ ਕਾਰਨ ਅੱਜ ਹਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਨ੍ਹਾਂ ਦੋਵੇ ਆਗੂਆਂ ਨੇ ਪਲਾਂਟ ਦਾ ਦੌਰਾ ਕੀਤਾ।ਸਪੀਕਰ ਨੇ ਦੱਸਿਆ ਕਿ ਕੋਵਿਡ ਮਰੀਜਾ ਲਈ ਆਕਸੀਜਨ ਦੀ ਥੁੜ ਨੂੰ ਵੇਖਦੇ ਹੋਏ ਸਥਿਤੀ ਦੀ ਗੰਭੀਰਤਾ ਦੀ ਮੱਦੇਨਜ਼ਰ ਅਸੀ ਜਿਲ੍ਹਾ ਪ੍ਰਸਾਸ਼ਨ ਨੂੰ  ਹਦਾਇਤ ਕੀਤੀ ਸੀ ਕਿ ਬੀ.ਬੀ.ਐਮ.ਬੀ ਵਰਕਸ਼ਾਪ ਵਿਚ ਇੱਕ ਦਹਾਕੇ ਤੋ ਵੱਧ ਸਮੇ ਤੋ ਬੰਦ ਪਏ ਲਗਭਗ ਅਤੇ ਸੱਤ ਦਹਾਕੇ ਪੁਰਾਣੇ ਆਕਸੀਜਨ ਪਲਾਂਟ ਨੂੰ ਹਰ ਹਾਲਤ ਵਿਚ ਮੁੜ ਕਾਰਜਸ਼ੀਲ ਕੀਤਾ ਜਾਵੇ।ਅੱਜ ਸਾਡੇ ਯਤਨਾਂ ਨੂੰ ਬੂਰ ਪੈਣ ਦੀ ਸੰਭਾਵਨਾ ਬੱਝ ਗਈ ਹੈ ਅਸੀ ਇਸ ਆਕਸੀਜਨ ਪਲਾਂਟ ਦਾ ਉਤਪਾਦਨ ਸੁਰੂ ਹੋਣ ਤੋ ਕੇਵਲ ਇੱਕ ਪੜਾਅ ਦੀ ਦੂਰੀ ਤੇ ਹਾਂ। ਭਾਰਤੀ ਫੌਜ ਦੇ ਅਧਿਕਾਰੀਆਂ,ਤਕਨੀਕੀ ਮਾਹਿਰਾਂ ਅਤੇ ਇਸ ਪਲਾਂਟ ਨੂੰ ਦਹਾਕੇ ਪਹਿਲਾ ਚਲਾਉਣ ਵਾਲੇ ਬੀ.ਬੀ.ਐਮ.ਬੀ ਦੇ ਸਾਬਕਾ ਅਧਿਕਾਰੀਆਂ ਦੀ ਸ਼ਲਾਘਾ ਅਤੇ ਧੰਨਵਾਦ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਸੀ ਆਕਸੀਜਨ ਪਲਾਂਟ ਨੂੰ ਕਾਰਜਸ਼ੀਲ ਕਰਨ ਦੇ ਲਗਭਗ ਨੇੜੇ ਪਹੁੰਚ ਗਏ ਹਾਂ। ਜਲਦੀ ਹੀ ਇਥੋ ਉਤਪਾਦਨ ਸੁਰੂ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸਾਡੇ ਮਾਹਰ ਦਿਨ ਰਾਤ ਇਸ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਸਿਹਤ ਸਹੂਲਤਾਂ, ਆਈਸੋਲੇਸ਼ਨ ਸੈਂਟਰ, ਮਰੀ਼ਜਾਂ ਲਈ ਬੈਡ, ਮੈਡੀਕਲ ਸਟਾਫ, ਵਲੰਟੀਅਰ ਸਟਾਫ ਦੀ ਢੁਕਵੀ ਵਿਵਸਥਾ ਹੈ। ਮਹਾਂਮਾਰੀ ਉਤੇ ਕਾਬੂ ਪਾਉਣ ਲਈ ਅਸੀ ਪੂਰੀ ਤਰਾਂ ਸੰਤਰਕ ਹਾਂ। ਇਸ ਮੌਕੇ ਮੈਬਰ ਪਾਰਲੀਮੈਟ ਸ੍ਰੀ ਮਨੀ਼ਸ ਤਿਵਾੜੀ ਨੇ ਕਿਹਾ ਕਿ ਸਪੀਕਰ ਰਾਣਾ ਕੇ.ਪੀ ਸਿੰਘ ਦੀ ਪਹਿਲ ਕਦਮੀ ਤੋ ਬਾਅਦ ਦਹਾਕੇ ਤੋ ਵੱਧ ਸਮੇਂ ਤੋ ਬੰਦ ਪਏ ਬੀ.ਬੀ.ਐਮ.ਬੀ ਵਰਕਸ਼ਾਪ ਦੇ ਇਸ ਆਕਸੀਜਨ ਪਲਾਂਟ ਨੂੰ ਮੁੜ ਚਲਾਉਣ ਲਈ ਉਨ੍ਹਾਂ ਨੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਤੱਕ ਪਹੁੰਚ ਕੀਤੀ ਸੀ। ਬੀ.ਬੀ.ਐਮ.ਬੀ ਦੇ ਅਧਿਕਾਰੀ, ਭਾਰਤੀ ਫੋਜ਼ ਅਤੇ ਤਕਨੀਕੀ ਮਾਹਿਰ ਲਗਾਤਾਰ ਇਸ ਨੂੰ ਚਲਾਉਣ ਲਈ ਦਿਨ ਰਾਤ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪਲਾਂਟ ਤੋ ਆਕਸੀਜਨ ਦਾ ਉਤਪਾਦਨ ਲੈਣ ਤੋ ਇਲਾਵਾ ਜਿਲ੍ਹਾ ਰੂਪਨਗਰ ਵਿਚ ਹੋਰ ਆਕਸੀਜਨ ਪਲਾਂਟ ਵੀ ਲਗਾਏ ਜਾਣਗੇ, ਜਿਸ ਨਾਲ ਜਿਲ੍ਹੇ ਵਿਚ ਆਕਸੀਜਨ ਦੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਦੇ ਨਾਲ ਉਹ ਇਸ ਵਰਕਸ਼ਾਪ ਦਾ ਦੌਰਾ ਕਰਕੇ ਮਸ਼ੀਨਰੀ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਇਥੇ ਆਏ ਹਨ। ਤਕਨੀਕੀ ਮਾਹਿਰਾ ਦੀ ਟੀਮ ਵਲੋ ਦਿਨ ਰਾਤ ਸਿਰਤੋੜ ਕੀਤੇ ਯਤਨਾਂ ਲਈ ਉਨ੍ਹਾਂ ਦੇ ਵਿਸ਼ੇਸ ਰੂਪ ਵਿਚ ਧੰਨਵਾਦੀ ਹਨ। ਆਸ ਹੈ ਕਿ ਜਲਦੀ ਹੀ ਆਕਸੀਜਨ ਦਾ ਉਤਪਾਦਨ ਸੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾ ਦੀ ਸਿਹਤ ਅਤੇ ਸੁਰੱਖਿਆ ਲਈ ਬਹੁਤ ਹੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਇਸ ਮੋਕੇ ਲਾਰਜ ਸਕੇਲ ਇੰਡਸਟਰੀ ਦੇ ਚੇਅਰਮੈਨ ਸ੍ਰੀ ਪਵਨ ਦੀਵਾਨ, ਨਗਰ ਕੌਸਲ ਪ੍ਰਧਾਨ ਸੰਜੇ ਸਾਹਨੀ, ਸ੍ਰੀ ਰਾਕੇਸ ਨਈਅਰ, ਸ੍ਰੀ ਸੁਰਿੰਦਰ ਪੰਮਾ, ਸ੍ਰੀ ਅਸੋਕ ਸੈਣੀ, ਬੀ.ਬੀ.ਐਮ.ਬੀ ਦੇ ਚੀਫ ਇੰਜੀਨਿਅਰ ਕਮਲਜੀਤ ਸਿੰਘ, ਡਿਪਟੀ ਚੀਫ ਇੰਜੀਨਿਅਰ ਐਚ.ਐਲ ਕੰਬੋਜ਼, ਸਤਨਾਮ ਸਿੰਘ ਪੀਆਰਓ ਤੋ ਇਲਾਵਾ ਤਕਨੀਕੀ ਮਾਹਿਰ ਵੀ ਸਨ।

Install Punjabi Akhbar App

Install
×