ਬਸੰਤ ਰੁੱਤੇ ਭਾਸ਼ਾ ਦਿਵਸ ਨੂੰ ਸਮਰਪਿਤ ਲੋਕ ਸਾਹਿਤ ਸੰਗਮ ਦਾ ਸਾਲਾਨਾ ਸਮਾਗਮ: ‘ਰਣ ਕਛ ਵਾਇਆ ਪੁਸ਼ਕਰ’ ਕਿਤਾਬ ਲੋਕ ਅਰਪਣ

lssਲੋਕ ਸਾਹਿਤ ਸੰਗਮ (ਰਜਿ) ਰਾਜਪੁਰਾ ਦਾ ਬਸੰਤ ਰੁੱਤ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਾਹਤਿਕ ਸਮਾਗਮ ਰੋਟਰੀ ਭਵਨ ਦੇ ਹਾਲ ਵਿਚ ਸੰਪਨ ਹੋਇਆ ਇਸ ਮੋਕੇ ਬਤੋਰ ਮੁਖ ਮਹਿਮਾਨ ਬਿਕਰਮਜੀਤ ਸਿੰਘ ਸ਼ੇਰਗਿਲ ਐਸ ਡੀ ਐਮ ਰਾਜਪੁਰਾ ਅਤੇ ਪ੍ਰਧਾਨਗੀ ਕ੍ਰਿਸ਼ਨ ਕੁਮਾਰ ਰੱਤੂ ਸਾਬਕਾ ਡਾਇਰੇਕਟਰ ਦੂਰਦਰਸ਼ਨ ਚੰਡੀਗੜ ਸਨ। .ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਸਾਹਿਤ ਸੰਗਮ ਦੀ ਸ੍ਲਾਂਘਾ ਕਰਦਿਆਂ ਡਾ ਸੁਦਰਸ਼ਨ ਗਾਸੋ ਨੇ ਕਿਹਾ ਕਿ ਲੋਕ ਸਾਹਿਤ ਸੰਗਮ ਰਾਜਪੁਰਾ ਆਪਣਾ ਪੂਰਣ ਯੋਗਦਾਨ ਪਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਇਥੋਂ ਦੇ ਬਹੁਤ ਸਾਰੇ ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀਂ ਦੇਸ਼ ਵਿਦੇਸ਼ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇਸ ਮੋਕੇ ਸੁੱਚਾ ਸਿੰਘ ਗੰਢਾ ਦੀ ਚੋਥੀ ਪੁਸਤਕ ‘ਰਣ ਕਛ ਵਾਇਆ ਪੁਸ਼ਕਰ ‘ਸਫ਼ਰਨਾਮਾ ਲੋਕ ਅਰਪਣ ਕੀਤੀ। ਅਮਰਜੀਤ ਸਿੰਘ ਵੜੇਚ ਸਹਾਇਕ ਡਾਇਰੇਕਟਰ ਆਲ ਇੰਡੀਆ ਰੇਡੀਓ ਨੇ ਕਿਹਾ ਅੱਜ ਦਾ  ਪਦਾਰਥਵਾਦੀ ਯੁਗ ਵਿਚ ਸਾਹਿਤ ਰਚਨਾ ਕਰਨਾ ਬਹੁਤ ਔਖਾ ਕਾਰਜ ਹੈ। ਜਿਸ ਵਿਚ ਸਾਹਿਤ ਰਾਹੀ ਸਮਾਜ ਨੂੰ ਵੇਦਨਾ ਤੇ ਸਵੇਦਨਾ ਪ੍ਰਤੀ ਜਾਗਰੂਕ ਕਰਨਾ ਕਠਿਨ ਕੰਮ ਹੈ। ਪਰ ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਸਰਪ੍ਰਸਤੀ ਹੇਠ ਸਾਹਿਤ ਦਾ ਪਸਾਰ ਤੇ ਪ੍ਰਸਾਰ ਬਹੁਤ ਸ਼ਲਾਘਾ ਯੋਗ ਕਦਮ ਹੈ। ਬਿਕਰਮਜੀਤ ਸਿੰਘ ਸ਼ੇਰਗਿਲ ਨੇ ਸਾਹਿਤੱਕ  ਰੂਚੀ ਰਖਦਿਆਂ ਕਿਹਾ ਕਿ ਜੋ ਆਦਮੀ ਆਪਣੀ ਮਾਂ ਬੋਲੀ ਬਾਰੇ ਪੂਰਾ ਗਿਆਨ ਨਹੀ ਰਖ ਸਕਦਾ ਤਾਂ ਓਹ ਕਦੇ ਵੀ ਦੂਜੀ ਭਾਸ਼ਾ ਜਾਂ ਵਿਗਿਆਨ ਵਿਚ ਮਾਹਿਰ ਨਹੀ ਹੋ ਸਕਦਾ। ਇਸ ਬਸੰਤ ਰੁੱਤ ਪ੍ਰੋਗ੍ਰਾਮ ਵਿਚ ਸੰਦੀਪ ਆਹੂਜਾ ਪ੍ਰਧਾਨ ਰੋਟਰੀ ਕਲਬ, ਅਰਵਿੰਦਰ ਪਾਲ ਸਿੰਘ ਰਾਜੂ ਐਮ ਸੀ, ਜਾਨੀ ਜੀਰਕਪੂਰਿਆ, ਡਾ ਹਰਜੀਤ ਸਿੰਘ ਸਧਰ ਚੇਅਰਮੈਨ, ਡਾ ਹਰਬੰਸ ਸਿੰਘ ਆਹੂਜਾ, ਦਰਸ਼ਨ ਬਨੂੜ, ਬਲਦੇਵ ਬਲਦੇਵ ਸਿੰਘ ਖੁਰਾਨਾ, ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ, ਅੰਗਰੇਜ ਕਲੇਰ , ਅਲੀ ਰਾਜਪੁਰਾ, ਕਰਮ ਸਿੰਘ ਹਕੀਰ, ਕੁਲਵੰਤ ਸਿੰਘ ਜੱਸਲ, ਸੁਰਿੰਦਰ ਸਿੰਘ ਸੋਹਣਾ, ਭੀਮ ਸੇਨ ਝੁਲੇਲਾਲ, ਦਿਲਜੀਤ ਸਿੰਘ ਸ਼ਾਂਤ, ਬਚਨ ਸਿੰਘ ਬਚਨ ਸੋਢੀ, ਡਾ ਸੁਦਰਸ਼ਨ ਗਾਸੋ, ਪਵਨ ਹਰਚੰਦ ਪੂਰੀ, ਹਰਜਿੰਦਰ ਕੌਰ ਸਧਰ, ਡਾ ਗੁਰਮੀਤ ਸਿੰਘ ਬੇਦਵਾਨ, ਗਿਆਨੀ ਧਰਮ ਸਿੰਘ ਭੰਕਰਪੁਰ, ਨਵਦੀਪ ਸਿੰਘ ਮੂੰਡੀ, ਕਰਮ ਸਿੰਘ ਚਿਲਾ ਪਤਰਕਾਰ, ਹਰਬੰਸ ਸਿੰਘ ਥੁਹਾ ਡਾ ਰਾਜੇਸ਼ ਚੋਧਰੀ, ਕਰਮ ਸਿੰਘ ਸੇਕਟਰੀ, ਨੇ ਆਪਣੀਆ ਰਚਨਾਵਾਂ ਨਾਲ ਸ਼ਰੋਤੇ ਕੀਲ ਦਿਤੇ। ਇਸ ਮੋਕੇ ਰਾਮ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸ਼ੁਭਾਸ਼ ਮੇਹਤਾ, ਸਮਨਦੀਪ, ਗੁਰਦੇਵ ਸਿੰਘ ਬੱਸੀ, ਗੁਰਦੇਵ ਸਿੰਘ ਲੋੰਗਿਆ, ਡਾ ਸ਼ਾਮ ਸੁੰਦਰ, ਰਮੇਸ਼ ਗੁਪਤਾ, ਜਸਵਿੰਦਰ ਭਾਟੀਆ ਨੇ ਵੀ ਆਪਣੀ ਰਚਨਾਵਾਂ ਨਾਲ ਹਾਜਰੀ ਲਗਵਾਈ। ਸਟੇਜ ਦੀ ਕਾਰਵਾਈ ਬਲਦੇਵ ਸਿੰਘ ਖੁਰਾਣਾ ਤੇ ਦਰਸ਼ਨ ਸਿੰਘ ਬਨੂੜ ਨੇ ਬਖੂਬੀ ਨਿਭਾਈ।

Install Punjabi Akhbar App

Install
×