ਸਿਡਨੀ ਹਾਰਬਰ ਪੁਲ਼ ਉਪਰ ਸਾਈਕਲਾਂ ਚਲਾਉਣ ਵਾਲਿਆਂ ਲਈ ਰਸਤੇ ਦੀ ਤਜਵੀਜ਼

ਸਿਡਨੀ ਹਾਰਬਰ ਦੇ ਉਤਰੀ ਸਿਰੇ ਉਪਰ ਇੱਕ ਸਾਈਕਲ ਵੇਅ ਦੀ ਤਜਵੀਜ਼ ਬਣਾਈ ਜਾ ਰਹੀ ਹੈ ਅਤੇ ਇਸ ਵਾਸਤੇ ਇੱਕ ਨਵੇਂ ਰੈਂਪ ਨੂੰ ਬਣਾ ਕੇ ਪੁਲ਼ ਨਾਲ ਜੋੜੇ ਜਾਣ ਦੀਆਂ ਸਲਾਹਾਂ ਬਣਾਈਆਂ ਜਾ ਰਹੀਆਂ ਹਨ।
ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਦੱਸਿਆ ਕਿ ਸਿਡਨੀ ਹਾਰਬਰ ਪੁਲ਼ ਉਪਰ ਜੇਕਰ ਇਸ ਰੈਂਪ ਦੀ ਉਸਾਰੀ ਕਰ ਲਈ ਜਾਂਦੀ ਹੈ ਤਾਂ ਇਹ ਪੁਲ਼ ਸਾਈਕਲ ਚਲਾਉਣ ਵਾਲਿਆਂ ਵਾਸਤੇ ਖੁੱਲ੍ਹ ਸਕਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਪੁਲ਼ ਉਪਰ ਸਾਈਕਲਾਂ ਦੀ ਸਵਾਰੀ ਦਾ ਤਾਦਾਦ ਵਿੱਚ ਚੋਖਾ ਵਾਧਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਾਈਕਲ ਸਵਾਰਾਂ ਨੂੰ ਉਤਰੀ ਸਿਰੇ ਉਪਰ 55 ਪੌੜੀਆਂ, ਆਪਣੇ ਸਾਈਕਲ ਨੂੰ ਮੋਢੇ ਉਪਰ ਚੁੱਕ ਕੇ ਚੜ੍ਹਨੀਆਂ ਜਾਂ ਉਤਰੀਨਾਂ ਪੈਂਦੀਆਂ ਹਨ ਅਤੇ ਇਸ ਰੈਂਪ ਦੇ ਬਣਨ ਨਾਲ ਉਨ੍ਹਾਂ ਦੀ ਆਵਾਜਾਈ ਪੋੜ੍ਹੀਆਂ ਦੀ ਬਜਾਏ ਸਿੱਧੀ ਇਸ ਰੈਂਪ ਦੇ ਜ਼ਰੀਏ, ਪੁਲ਼ ਦੇ ਉਪਰ ਹੀ ਹੋ ਜਾਵੇਗੀ ਅਤੇ ਆਵਾਜਾਈ ਸੁਖਾਲੀ ਹੋ ਜਾਵੇਗੀ।
ਇਸ ਵਾਸਤੇ ਜਨਤਕ ਰਾਇ ਦੇ ਤੌਰ ਤੇ 2 ਤਜਵੀਜ਼ਾਂ ਬਣਾਈਆਂ ਗਈਆਂ ਹਨ।
ਇੱਕ ਵਿੱਚ ਤਾਂ ਜਿਹੜਾ ਰੈਂਪ ਦਿਖਾਇਆ ਗਿਆ ਹੈ, ਉਹ ਬਰੈਡਫੀਲਡ ਪਾਰਕ ਵਿਚੋਂ ਦੀ ਹੋ ਕੇ ਪੁਲ਼ ਉਪਰ ਚੜ੍ਹਦਾ ਹੈ ਅਤੇ ਇਸ ਨਾਲ ਮਿਲਸਨਜ਼ ਪੁਆਇੰਟ ਸਟੇਸ਼ਨ ਦੀ ਐਂਟਰੀ ਪੁਆਇੰਟ ਉਪਰ ਪੈਦਲ ਚਲਦੀ ਭੀੜ ਵਿਚਾਲੇ ਨਿਤ ਪ੍ਰਤੀ ਦਿਨ ਦੇ ਆਪਸੀ ਝਗੜਾਲੂ ਰਵੱਈਏ ਦਾ ਖਾਤਮਾ ਵੀ ਇਸ ਪ੍ਰਾਜੈਕਟ ਦੇ ਨਾਲ ਹੀ ਹੋ ਜਾਵੇਗਾ ਅਤੇ ਲੋਕਾਂ ਨੂੰ ਆਸਾਨੀ ਹੋਵੇਗੀ।

ਦੂਜੀ ਰਾਇ ਵਿੱਚ ਇੱਕ ਗੋਲ ਦਾਇਰਿਆਂ ਵਾਲਾ (ਲੂਪ) ਵਾਲਾ ਰੈਂਪ ਦਰਸਾਇਆ ਗਿਆ ਹੈ ਅਤੇ ਇਹ ਬਰੈਡਫੀਲਡ ਪਾਰਕ ਦੇ ਬਿਲਕੁਲ ਵਿਚਕਾਰੋਂ ਸ਼ੁਰੂ ਹੁੰਦਾ ਹੈ ਅਤੇ ਕਈ ਗੇੜ੍ਹ ਖਾਂਦਿਆਂ ਇਹ ਹਾਰਬਰ ਪੁਲ਼ ਤੇ ਜਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਵੈਸੇ ਤਾਂ ਦੋਹੇਂ ਰਾਹ ਹੀ ਬਹੁਤ ਵਧੀਆ ਅਤੇ ਆਰਾਮਦਾਇਕ ਡਿਜ਼ਾਈਨ ਕੀਤੇ ਗਏ ਹਨ ਪਰੰਤੂ ਫੇਰ ਵੀ ਜਨਤਕ ਰਾਇ ਜ਼ਰੂਰੀ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਸਿਡਨੀ ਹਾਰਬਰ ਪੁਲ਼ ਉਪਰ ਹਰ ਰੋਜ਼ ਮਿਲਰਜ਼ ਪੁਆਇੰਟ ਅਤੇ ਮਿਲਸਨਜ਼ ਪੁਆਇੰਟ ਵਿਚਾਲੇ 2,000 ਦੇ ਕਰੀਬ ਸਾਈਕਲ ਸਵਾਰ ਚਲਦੇ ਹਨ ਅਤੇ ਸਰਕਾਰ ਨੇ ਇਸ ਪ੍ਰਾਜੈਕਟ ਵਾਸਤੇ 710 ਮਿਲੀਅਨ ਡਾਲਰਾਂ ਦੇ ਫੰਡ ਦਾ ਪ੍ਰਾਵਧਾਨ ਰੱਖਿਆ ਹੈ ਜੋ ਕਿ ਅਗਲੇ 4 ਸਾਲਾਂ ਵਿੱਚ ਅਜਿਹੇ ਪ੍ਰਾਜੈਕਟਾਂ ਦੇ ਖਰਚੇ ਦਾ ਕੁੱਲ 1.1 ਬਿਲੀਅਨ ਬਣਦਾ ਹੈ।ઠ

Welcome to Punjabi Akhbar

Install Punjabi Akhbar
×
Enable Notifications    OK No thanks