ਸੰਤ ਰਾਮਪਾਲ ਆਸ਼ਰਮ ‘ਚ 6 ਮੌਤਾਂ – ਡੀ ਜੀ ਪੀ

ashram

ਹਿਸਾਰ ਜ਼ਿਲ੍ਹੇ ਦੇ ਬਰਵਾਲਾ ਦੇ ਸਤਲੋਕ ਆਸ਼ਰਮ ਤੋਂ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਹੋਏ ਖ਼ੂਨੀ ਸੰਘਰਸ਼ ‘ਚ 6 ਮੌਤਾਂ ਹੋਈਆਂ ਹਨ ,ਜਿਨ੍ਹਾਂ ‘ਚ ਪੰਜ ਔਰਤਾਂ ਤੇ ਇਕ ਬੱਚਾ ਸ਼ਾਮਿਲ ਹੈ ।ਰਾਜ ਦੇ ਡੀ ਜੀ ਪੀ ਐਸ ਐਨ ਵਸ਼ਿਸ਼ਟ ਨੇ ਪ੍ਰੈੱਸ ਕਾਨਫ਼ਰੰਸ ‘ਚ ਦੱਸਿਆ ਕਿ ਸਵੇਰ ਤੋਂ ਆਸ਼ਰਮ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ 4 ਔਰਤਾਂ ਦੀਆਂ ਮ੍ਰਿਤਕ ਦੇਹਾਂ ਸੌਂਪੀਆਂ ਹਨ। ਇਨ੍ਹਾਂ ਦੀ ਪਹਿਚਾਣ ਦਿੱਲੀ ਨਿਵਾਸੀ ਸਵਿਤਾ (31 ਸਾਲ),ਰੋਹਤਕ ਨਿਵਾਸੀ ਸੰਤੋਸ਼ (45 ਸਾਲ ),ਸੰਗਰੂਰ ਨਿਵਾਸੀ ਮਲਕੀਤ ਕੌਰ (50 ਸਾਲ) ਅਤੇ ਬਿਜਨੌਰ ਨਿਵਾਸੀ ਰਾਜਬਾਲਾ (70 ਸਾਲ) ਦੇ ਰੂਪ ਚ ਹੋਈ ਹੈ। ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੀ ਲਲਿਤ ਪੁਰ ਨਿਵਾਸੀ ਰਜਨੀ (20 ਸਾਲ ) ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਿਲ ਕਰਵਾਇਆ ਸੀ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਡੇਢ ਸਾਲ ਦੇ ਬੱਚੇ ਦੀ ਮ੍ਰਿਤਕ ਦੇਹ ਆਸ਼ਰਮ ਤੋਂ ਬਾਹਰ ਲਿਆਂਦੀ ਗਈ ਹੈ । ਡੀ ਜੀ ਪੀ ਨੇ ਕਿਹਾ ਹੈ ਇਹ ਮੌਤਾਂ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਨਹੀਂ ਹੋਈਆਂ ।ਇਨ੍ਹਾਂ ਦੇ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਹਨ। ਮੰਗਲਵਾਰ ਨੂੰ ਆਸ਼ਰਮ ਤੋਂ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਅਤੇ 5 ਹਜ਼ਾਰ ਲੋਕ ਅੰਦਰ ਹਾਲੇ ਵੀ ਅੰਦਰ ਫਸੇ ਹੋਏ ਹਨ। ਪੁਲਿਸ ਨੇ 12 ਏਕੜ ‘ਚ ਫੈਲੇ ਆਸ਼ਰਮ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੈ ਤੇ ਰਾਮਪਾਲ ਅੰਦਰ ਹੀ ਹੈ। ਡੀ ਜੀ ਪੀ ਨੇ ਕਿਹਾ ਹੈ ਕਿ ਸਾਡਾ ਮਕਸਦ ਨਿਰਦੋਸ਼ ਲੋਕਾਂ ਨੂੰ ਆਸ਼ਰਮ ਤੋਂ ਸਹੀ ਸਲਾਮਤ ਬਾਹਰ ਕੱਢਣਾ ਹੈ ਤੇ ਰਾਮਪਾਲ ਨੂੰ ਗ੍ਰਿਫ਼ਤਾਰ ਕਰਨਾ ਹੈ ।

Install Punjabi Akhbar App

Install
×