ਸਤਲੋਕ ਆਸ਼ਰਮ : ਸੰਤ ਰਾਮਪਾਲ ਨੇ ਕਬੂਲਿਆ ਕਿ ਹੁੰਦੇ ਸੀ ਗ਼ਲਤ ਕੰਮ

rampal

ਸੰਤ ਰਾਮਪਾਲ ਨੇ ਆਪਣੇ ਬਰਵਾਲਾ ਸਥਿਤ ਆਸ਼ਰਮ ‘ਚ ਗ਼ਲਤ ਕੰਮ ਹੋਣ ਦੀ ਗੱਲ ਕਬੂਲੀ ਹੈ ।ਉਨ੍ਹਾਂ ਨੇ ਇਹ ਸਾਰੇ ਗ਼ਲਤ ਕੰਮਾਂ ਦਾ ਠੀਕਰਾ ਆਪਣੇ ਕਰਮਚਾਰੀਆਂ ਤੇ ਭੰਨਦੇ ਹੋਏ ਆਪਣੇ ਆਪ ਨੂੰ ਸਾਫ਼ ਦੱਸਿਆ ।ਵਿਸ਼ੇਸ਼ ਜਾਂਚ ਟੀਮ ਦਾ ਸਰਚ ਅਪਰੇਸ਼ਨ ਸ਼ੁਰੂ ਹੈ ।ਸਰਚ ਦੌਰਾਨ ਸੰਤ ਰਾਮਪਾਲ ਦੀ ਬੁਲੇਟ ਪਰੂਫ਼ ਲਗਜ਼ਰੀ ਗੱਡੀ ਸਮੇਤ 88 ਵਾਹਨ ਬਰਾਮਦ ਕੀਤੇ ਗਏ ।ਹਨ ਆਸ਼ਰਮ ‘ਚ ਹੋ ਰਹੇ ਗ਼ਲਤ ਕੰਮਾਂ ਬਾਰੇ ਸੰਤ ਰਾਮਪਾਲ ਨੇ ਕਿਹਾ ਕਿ ਆਸ਼ਰਮ ‘ਚ ਗ਼ਲਤ ਕੰਮ ਹੋਏ ਹੋਣਗੇ ਪਰ ਮੈਂ ਨਹੀਂ ਕੀਤੇ। ਜਗ੍ਹਾ ਜਗ੍ਹਾ ਸੀ ਸੀ ਟੀ ਵੀ ਕੈਮਰੇ ਲੱਗੇ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਸੁਰੱਖਿਆ ਲਈ ਲਗਾਏ ਗਏ ਸਨ ।ਰਿਮਾਂਡ ਦੌਰਾਨ ਸੰਤ ਰਾਮਪਾਲ ਪੁਲਿਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਸਵਾਲਾਂ ਦੇ ਉਹ ਉਲਟੇ ਸਿੱਧੇ ਜਵਾਬ ਦੇ ਰਿਹਾ ਹੈ ।ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੰਤ ਰਾਮਪਾਲ ਕੋਲੋਂ ਜਾਇਦਾਦ ਬਾਰੇ ਪੁੱਛਿਆ ਜਾ ਰਿਹਾ। ਕੰਪਿਊਟਰ ਦੀਆਂ ਮਿਲੀਆਂ ਹਾਰਡ ਡਿਸਕਾਂ ‘ਚੋਂ ਪੁਲਿਸ ਨੂੰ ਬਹੁਤ ਕੁਝ ਮਿਲਣ ਦੀ ਉਮੀਦ ਹੈ।