‘ਅਯੁੱਧਿਆ ‘ਚ ਨਹੀਂ ਪਾਕਿਸਤਾਨ ‘ਚ ਹੋਇਆ ਭਗਵਾਨ ਰਾਮ ਦਾ ਜਨਮ’

ramjanambhoomiਭਗਵਾਨ ਰਾਮ ਦੇ ਜਨਮ ਸਥਾਨ ਨੂੰ ਲੈ ਕੇ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ। ਇਕ ਦਾਅਵੇ ਤਹਿਤ ਭਗਵਾਨ ਰਾਮ ਦਾ ਜਨਮ ਅਯੁੱਧਿਆ ਦੀ ਬਜਾਏ ਪਾਕਿਸਤਾਨ ‘ਚ ਹੋਣਾ ਦੱਸਿਆ ਗਿਆ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਇਕ ਮੈਂਬਰ ਮੁਤਾਬਿਕ ਰਾਮ ਜਨਮ-ਭੂਮੀ ਉਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਨਹੀਂ ਬਲਕਿ ਪਾਕਿਸਤਾਨ ‘ਚ ਹੈ। ਰਿਪੋਰਟ ਮੁਤਾਬਿਕ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਅਬਦੁਲ ਰਹੀਮ ਕੁਰੈਸ਼ੀ ਨੇ ਹੈਦਰਾਬਾਦ ‘ਚ ਆਪਣੀ ਕਿਤਾਬ ‘ਅਯੁੱਧਿਆ ਦਾ ਤਨਾਜ਼ਾ’ ਨੂੰ ਜਾਰੀ ਕਰਨ ਦੌਰਾਨ ਇਹ ਗੱਲ ਕਹੀ। ਕੁਰੈਸ਼ੀ ਨੇ ਆਪਣੇ ਦਾਅਵੇ ‘ਚ ਕਿਹਾ ਕਿ ਇਸ ਕਿਤਾਬ ‘ਚ ਉਨ੍ਹਾਂ ਨੇ ਸਬੂਤ ਦੇ ਤੌਰ ‘ਤੇ ਆਰਕਿਓਲੋਜਿਸਟ ਜਾਸੂ ਰਾਮ ਦੀ ਖੋਜ ਨੂੰ ਪ੍ਰਕਾਸ਼ਿਤ ਕੀਤਾ ਹੈ। ਜਾਸੂ ਨੇ ਇਕ ਖੋਜ ‘ਚ ਕਿਹਾ ਹੈ ਕਿ ਅਸਲ ‘ਚ ਅਯੁੱਧਿਆ ਭਗਵਾਨ ਰਾਮ ਦਾ ਜਨਮ ਸਥਾਨ ਨਹੀਂ ਹੈ ਬਲਕਿ ਰਾਮਦੇਰੀ ਰਾਮ ਦਾ ਜਨਮ ਸਥਾਨ ਹੈ ਜੋ ਹੁਣ ਪਾਕਿਸਤਾਨ ‘ਚ ਹੈ। ਕੁਰੈਸ਼ੀ ਮੁਤਾਬਿਕ ਵੰਡ ਤੋਂ ਬਾਅਦ ਰਾਮਦੇਰੀ ਦਾ ਨਾਮ ਬਦਲ ਕੇ ‘ਰਹਿਮਾਨਦੇਰੀ’ ਕਰ ਦਿੱਤਾ ਗਿਆ।

Install Punjabi Akhbar App

Install
×