ਰਮਨਦੀਪ ਸਿੰਘ ਸੋਢੀ ਦਾ ‘ਸ਼ਾਇਨਿੰਗ ਸਿੱਖ ਯੂਥ ਆਫ ਇੰਡੀਆ’ ਦੀ ਸੂਚੀ ਵਿੱਚ ਨਾਮ ਆਉਣ ਨਾਲ ਪੱਤਰਕਾਰ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ

(ਸਿਡਨੀ) ਸਿੱਖਾਂ ਦੇ ਨੌਵੇਂ ਗੁਰੂ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ‘ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ’ ਦੀ ਸੂਚੀ ਵਿੱਚ ਜਗਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਨਾਮ ਸ਼ਾਮਿਲ ਹੋਣ ਤੇ ਆਸਟਰੇਲੀਆ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਸਿੱਖ ਨੌਜਵਾਨ ਮੁੰਡੇ ਅਤੇ ਕੁੜੀਆਂ ਜੋ ਕਿ ਵੱਖ-ਵੱਖ ਕਿੱਤਿਆਂ ਵਿੱਚ ਨਾਮਣਾ ਖੱਟ ਚੁੱਕੇ ਹਨ ਨੂੰ ਸ਼ਾਮਿਲ ਕੀਤਾ ਗਿਆ ਹੈ। ਰਮਨਦੀਪ ਸੋਢੀ ਪਿਛਲੇ ਲੰਮੇ ਸਮੇਂ ਤੋਂ ਅਦਾਰਾ ਜਗਬਾਣੀ ਲਈ ਮੁੱਖ ਪੱਤਰਕਾਰ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਮੈਲਬਾਰਨ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਰਮਨਦੀਪ ਸੋਢੀ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਰਮਨਦੀਪ ਸੋਢੀ ਦਾ ਸਮਾਜਿਕ ਮੁੱਦਿਆਂ ‘ਤੇ ਬੇਬਾਕੀ ਨਾਲ ਸਰਕਾਰਾਂ ਨੂੰ ਸਵਾਲ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਂ ਨੂੰ ਨਿਰੋਲ ਹੋ ਕੇ ਸਰਕਾਰ ਅੱਗੇ ਲਿਆਉਣਾ ਕਾਬਲੇ-ਗ਼ੌਰ ਹੈ। ਉਹਨਾਂ ਦੇ ਕੰਮ ਪ੍ਰਤੀ ਸੰਜੀਦਗੀ ਨੌਜਵਾਨ ਪੱਤਰਕਾਰਾਂ ਲਈ ਪ੍ਰੇਰਣਾਦਾਇਕ ਹੈ। ਇਸ ਮੌਕੇ ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਕਾਂ ਦੀ ਵਾਜ਼ ਬਣਨਾ ਬਹੁਤ ਮੁਸ਼ਕਲ ਕੰਮ ਹੈ। ਸਾਨੂੰ ਮਾਣ ਹੈ ਕਿ ਇਸ ਕੰਮ ਨੂੰ ਰਮਨਦੀਪ ਸੋਢੀ ਵਰਗੇ ਨਿਡਰ ਪੱਤਰਕਾਰ ਬਾਖੂਬੀ ਨਿਭਾਅ ਰਹੇ ਹਨ ਅਤੇ ਹੋਰਾਂ ਲਈ ਮਾਰਗ ਦਰਸ਼ਕ ਦਾ ਕੰਮ ਕਰ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ‘ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ’ ਕਿਤਾਬ ਪਟਿਆਲਾ ਯੂਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਸਿੱਖ ਨੌਜਵਾਨ ਜਿਹਨਾਂ ਆਪਣੀ ਨੌਜਵਾਨ ਅਵਸਥਾ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਦੇ ਨਾਮ ਸ਼ਾਮਲ ਹਨ।ਇਸ ਸੂਚੀ ਵਿੱਚ 100 ਸਿੱਖ ਨੌਜਵਾਨ ਮੁੰਡੇ-ਕੁੜੀਆਂ ਨੂੰ ਸਥਾਨ ਪ੍ਰਾਪਤ ਹੋਇਆ ਹੈ। ਇਸ ਮੌਕੇ ਰਮਨਦੀਪ ਸੋਢੀ ਨੂੰ ਨਿਊਜ਼ੀਲੈਂਡ ਦੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਸੰਦੇਸ਼ ਭੇਜੇ ਗਏ ਹਨ। ਰਮਨਦੀਪ ਸੋਢੀ ਦੀ ਇਸ ਪ੍ਰਾਪਤੀ ਲਈ ਪੰਜਾਬ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਵਧਾਈ ਦਿੱਤੀ।

Install Punjabi Akhbar App

Install
×