ਸਿੱਖ ਰਾਮ ਮੰਦਿਰ ਦੀ ਹਮਾਇਤ ਕਰਨ ਤੋਂ ਪਹਿਲਾਂ ਆਪਣੇ ਗੁਰਧਾਮਾਂ ਤੇ ਹੋਏ ਜ਼ੁਲਮ ਜ਼ਰੂਰ ਯਾਦ ਕਰਨ

ਅਕਾਲ ਤਖਤ ਸਾਹਿਬ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਤੇ ਹੋਰ ਗਰਧਾਮਾ ਨੂੰ ਤਹਿਸ ਨਹਿਸ ਕਰਨ ਤੇ ਭਾਰਤੀ ਹਿੰਦੂਆਂ ਨੇ ਖ਼ੁਸ਼ੀ ’ਚ ਵੰਡੇ ਸਨ ਲੱਡੂ : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ

ਨਿਉਯਾਰਕ–ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਵੱਲੋਂ ਸਿੱਖਾਂ ਨੂੰ ਰਾਮ ਮੰਦਿਰ ਦੇ ਉਦਘਾਟਨੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਪਿਛਲੇ ਲੰਬੇ ਸਮੇਂ ਤੋਂ ਭਾਰਤੀ ਹਿੰਦੂਤਵਾ ਮੁੱਲਖ ਦੇ ਅੰਦਰ ਆਪਣੀਆਂ ਮਨਆਈਆਂ ਕਰਦਾ ਆ ਰਿਹਾ ਹੈ,  ਦਸੰਬਰ 1992 ਵਿੱਚ ਕਿਵੇਂ ਭਗਵਾਂਧਾਰੀ ਗੁੰਡਿਆਂ ਵੱਲੋਂ ਭਾਰਤੀ ਕਨੂੰਨ ਨੂੰ ਛਿੱਕੇ ਟੰਗਦਿਆਂ ਬਾਬਰੀ ਮਸਜਿਦ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਬਹੁਤ ਸਾਰੇ ਬੇਕਸੂਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ,  ਬੀ.ਜੇ.ਪੀ. ਦੇ ਭਾਰਤੀ ਰਾਜਨੀਤਿਕ ਸੱਤਾ ਸੰਭਾਲ਼ਦੇ ਹੀ ਭਾਰਤ ਅੰਦਰ ਰਾਮ ਦੇ ਨਾਮ ਉੱਪਰ ਘੱਟ ਗਿਣਤੀਆਂ ਖਿਲਾਫ ਨਫ਼ਰਤ ਦੀ ਲਹਿਰ ਚੱਲ ਰਹੀ ਹੈ।

ਭਾਰਤ ਅੰਦਰ ਜਾਣਬੁੱਝ ਭਗਵੀ ਬ੍ਰਿਗੇਡ ਹਿੰਦੂ ਕੱਟੜਪੰਥੀਆਂ ਵੱਲੋਂ ਮੁਸਲਮਾਨਾਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸਦੀ ਤਾਜਾ ਉਦਹਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਸਮੇਂ ਦਿੱਲੀ ਵਿੱਚ ਕੀਤੀ ਮੁਸਲਮਾਨ ਅਬਾਦੀ ਦੀ ਸਾੜਫੂਕ ਹੈ ।

ਨਵੰਬਰ 9, 2019 ਨੂੰ ਰਾਮ ਮੰਦਿਰ ਦੇ ਹੱਕ ਵਿੱਚ ਭਾਰਤੀ  ਸੁਪਰੀਮ ਕੋਰਟ ਦੇ ਫੈਸਲੇ ਵਿੱਚ ਜਿਹੜੀਆਂ ਵੀ ਸਿੱਖ ਹਲਫੇ ਤੋਂ ਘਟਨਾਵਾਂ ਨੂੰ ਸਬੂਤਾਂ ਵਜੋਂ ਦਰਜ ਕੀਤਾ ਗਿਆ ਹੈ ਉਹ ਸਭ ਬੇਬੁਨਿਆਦ ਹਨ ਜਿਸ ਰਾਹੀਂ ਸਦਾ ਸਿੱਖਾਂ ਨੂੰ ਹਿੰਦੂ ਦੇ ਅੰਗ ਦੱਸਣ ਦੀ ਕੋਝੀ ਸਾਜਿਸ਼ ਰਚੀ ਗਈ ਹੈ ।

ਰਾਮ ਮੰਦਿਰ ਦੀ ਨੀਂਹ ਰੱਖਣ ਲਈ ਪੰਜ ਤਖਤ ਸਾਹਿਬਾਨਾਂ ਤੋਂ ਮਿੱਟੀ ਲਿਜਾਣ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ, ਸਿੱਖ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਪਰ ਜੇਕਰ ਕੋਈ ਧਰਮ ਦੀ ਆੜ ਥੱਲੇ ਘੱਟ ਗਿਣਤੀਆਂ ਉੱਪਰ ਜ਼ੁਲਮ ਕਰਦਾ ਹੈ ਤਾਂ ਅਸੀਂ ਹਮੇਸ਼ਾ ਉਸਦੇ ਖਿਲਾਫ ਖੜਦੇ ਆਏ ਹਾਂ, ਇਸ ਸਮੇਂ ਵਿੱਚ ਸਿੱਖਾਂ ਨੂੰ ਬਹੁਤ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਜਦੋਂ ਭਾਰਤੀ ਹਿੰਦੂਤਵੀ ਤਾਕਤਾਂ ਦਾ ਜ਼ੋਰ ਲੱਗਾ ਹੋਇਆ ਹੈ ਭਾਰਤ ਅੰਦਰ ਸਿੱਖਾਂ ਨੂੰ ਮੁਸਲਮਾਨਾਂ ਖਿਲਾਫ ਖੜੇ ਕਰਨ ਦੇ ਲਈ, ਅਸੀਂ ਸਿੱਖਾਂ ਨੂੰ ਦੱਸਣਾ ਚਹੁੰਦੇ ਕਿ ਭਾਰਤੀ ਹਕੂਮਤ ਨੇ ਬਹੁ – ਗਿਣਤੀ ਹਿੰਦੂ ਨੂੰ ਖੁਸ਼ ਕਰਨ ਦੇ ਲਈ ਜੂਨ 1984 ਵਿੱਚ ਸਿੱਖ ਗੁਰਦੁਆਰਿਆ ਨੂੰ ਢਾਹਿਆ ਗਿਆ ਸ਼੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ, ਸਿੱਖ ਖ਼ਬਰਦਾਰ ਰਹਿਣ ਜੇਕਰ ਅੱਜ ਤੁਸੀ ਹਿੰਦੂਤਵ ਦੇ ਨਾਲ ਖੜੇ ਹੋ ਕੇ ਰਾਮ ਮੰਦਿਰ ਦੀ ਉਸਾਰੀ ਕਰਾਉਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਇਹੀ ਹਿੰਦੂ ਸ਼੍ਰੀ ਦਰਬਾਰ ਸਾਹਿਬ ਉਪਰ ਵੀ ਰਾਮ ਦਾ ਅਧਿਕਾਰ ਜਮਾਉਣਗੇ ।

ਸਿੱਖਾਂ ਨੂੰ ਬਿੱਲਕੁੱਲ ਲੀਕ ਖਿੱਚਕੇ ਖਾਲਸਾਈ ਸਿਧਾਂਤ ਉੱਪਰ ਪਹਿਰਾ ਦਿੰਦਿਆਂ ਨਿਰਪੱਖ ਹੋਕੇ ਸੋਚਣਾ ਚਾਹੀਦਾ ਹੈ ਅਤੇ ਰਾਮ ਮੰਦਿਰ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਤੋਂ ਕਿਨਾਰਾ ਕਰਨਾ ਚਾਹੀਦਾ ਹੈ ॥

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ॥

ਜਾਰੀ ਕਰਤਾ: ਕੋਆਰਡੀਨੇਟਰ ਹਿੰਮਤ ਸਿੰਘ