ਖੇਤੀ ਬਾੜੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਨਿਊਯਾਰਕ ’ਚ ਭਾਰਤੀ ਅੰਬੈਸੀ ਦੇ ਸਾਹਮਣੇ ਇਕ ਰੋਸ ਕਾਰ ਰੈਲੀ ਤੋ ਬਾਅਦ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ ’ਚ ਕੀਤਾ ਰੋਸ ਪ੍ਰਦਰਸ਼ਨ

ਨਿਊਯਾਰਕ—ਅੱਜ ਅਮਰੀਕਾ ਦੇ ਮਨਹਾਟਨ ਨਿਊਯਾਰਕ ਵਿਖੇ ਸਥਿੱਤ ਭਾਰਤੀ ਅੰਬੈਂਸੀ ਸਾਹਮਣੇ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਖੇਤੀ ਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਦਿੱਲੀ ਚ’ ਚਲ ਰਹੇ ਮੋਰਚੇ ਕਿਸਾਨ ਮੋਰਚੇ ਦੀ ਜੰਗ ਨੂੰ ਨਿਆਂ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਚ’ ਮੋਦੀ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਵੀ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਹੱਥਾਂ ਵਿਚ ਤਖਤੀਆਂ ਤੇ ਬੈਨਰ ਲੈ ਕੇ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਨਾਅਰੇ ਮਾਰਦੇ ਹੋਏ ਪਹੁੰਚੇ ਜਿਨ੍ਹਾਂ ਵਿਚ ਬਜ਼ੁਰਗ, ਨੌਜਵਾਨ ਤੇ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋ ਭਾਰਤ ਵਿਚ ਜਬਰੀ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਜਾਣ ਤੇ ਇੰਨਾਂ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਬੜੇ ਜੌਸ਼ ਨਾਲ ਕਿਸਾਨਾਂ ਦੇ ਹੱਕ ਚ’ ਨਾਅਰੇਬਾਜੀ ਕੀਤੀ।  ਇਸ ਮੌਕੇ ਸਥਾਨਕ ਪੁਲਿਸ ਨੇ ਅੰਬੈਸੀ ਦੇ ਬਾਹਰ ਸੁਰੱਖਿਆ ਦੇ ਕਰੜੇ ਪ੍ਰਬੰਧ ਵੀ ਕੀਤੇ ਸਨ। ਰੋਸ ਪ੍ਰਦਰਸਨਕਾਰੀ ਵਾਲੋ ਮੋਦੀ ਸਰਕਾਰ ਮੁਰਦਾਬਾਦ,ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਰੁੱਧ ਵੀ ਨਾਹਰੇਬਾਜ਼ੀ ਕਰ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ  ਕਿਸਾਨਾਂ ਤੇ ਤਿੰਨ ਥਾਪੇ ਗਏ  ਕਾਲੇ ਕਾਨੂੰਨ ਵਾਪਸ ਲਏ ਜਾਣ।

Install Punjabi Akhbar App

Install
×