ਕੈਨੇਡਾ ਚ’ ਸਾਬਕਾ ਪਤਨੀ ਦਾ ਕਤਲ ਕਰਕੇ ਭਗੋੜੇ ਹੋਏ ਪਤੀ ਰਾਕੇਸ ਪਟੇਲ ਦੀ ਲਾਸ਼ ਟੋਰਾਟੋ ਦੇ ਇਲਾਕੇਂ ਈਟੋਬੀਕੋ ਤੋ ਬਰਾਮਦ ਹੋਈ

ਨਿਊਯਾਰਕ/ ਟੋਰਾਟੋ 21 ਜਨਵਰੀ —ਲੰਘੇਂ ਹਫ਼ਤੇ ਸੋਮਵਾਰ ਨੂੰ ਕੈਨੇਡਾ ਚ’ਇੱਕ ਮਹਿਲਾ ਦੀ ਲਾਸ਼ ਮਿਲਣ ਤੋਂ ਬਾਅਦ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਕੁਈਨ ਸਟਰੀਟ ਤੇ ਹਾਈਵੇਅ 50 ਨੇੜੇ ਸਥਿੱਤ ਨੈਕਸਸ ਐਵਨਿਊ ਤੇ ਕਿਸੇ ਮਹਿਲਾ ਦੀ ਲਾਸ਼ ਮਿਲੀ ਸੀ ਟੋਰਾਂਟੋ ਪੁਲਿਸ ਅਨੁਸਾਰ ਮ੍ਰਿਤਕਾ ਦੀ ਪਛਾਣ ਭਾਰਤ ਤੋ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਇਹ ਲਾਸ਼ ਅਸੀਂ ਪਹਿਚਾਣ ਹੀਰਲ ਪਟੇਲ (28) ਸਾਲਾ ਦੇ ਵਜੋਂ ਕੀਤੀ ਗਈ ਹੈ ਜਿਸ ਨੂੰ ਆਖਰੀ ਵਾਰੀ ਪਿਛਲੇ ਹਫ਼ਤੇ ਲੰਘੇ ਸ਼ਨਿੱਚਰਵਾਰ ਰਾਤ ਨੂੰ 11:00 ਵਜੇ ਸਟੀਲਜ਼ ਐਵਨਿਊ ਵੈਸਟ ਵਿਖੇ ਇਸਲਿੰਗਟਨ ਐਵਨਿਊ ਏਰੀਆ ਵਿਖੇ ਵੇਖਿਆ ਗਿਆ ਸੀ। ਪੀਲ ਪੁਲਿਸ ਨੇ ਹੁਣ ਮ੍ਰਿਤਕਾ ਦੇ ਸਾਬਕਾ ਪਤੀ, 36 ਸਾਲਾ ਰਾਕੇਸ਼ਭਾਈ ਪਟੇਲ ਜੋ ਆਪਸ ਚ’ ਸੰਨ 2019 ਤੋ ਅਲੱਗ ਅਲੱਗ ਹੋ ਗਏ ਸਨ ਖਿਲਾਫ ਪਹਿਲੇ ਡਿਗਰੀ ਮਰਡਰ ਦੇ ਸਬੰਧ ਵਿੱਚ ਵਾਰੰਟ ਵੀ ਜਾਰੀ ਕੀਤਾ ਸੀ। ਬੀਤੇਂ ਦਿਨ ਰਾਕੇਸ਼ ਭਾਈ ਪਟੇਲ ਦੀ ਲਾਸ਼ ਉਟਾਰਿਉ ਦੇ ਇਟੋਬੀਕਿੋ ਵਿਖੇਂ ਮਿਲੀ ਹੈ।

Install Punjabi Akhbar App

Install
×