ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਨੂੰ ਜਾਗਰੂਕ ਕਰਕੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦੇ ਨਾਅਰੇ ਮਾਰਦੇ ਰਹਾਂਗੇ: ਰਾਜਵਿੰਦਰ ਸਿੰਘ ਧਾਲੀਵਾਲ

ਭੁਲੱਥ —ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਫਸਲਾਂ ਤੇ ਨਸਲਾਂ ਦੀ ਲੜੀ ਜਾ ਰਹੀ ਜੰਗ ਨੂੰ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਨੂੰ ਲਾਮਬੰਦ ਕਰਕੇ ਜਾਗਰੂਕ ਕਰਾਂਗੇ ਅਤੇ ਹਿੰਦੋਸਤਾਨ ਦੀ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਹਾ ਦਾ ਨਾਅਰਾ ਮਾਰਦੇ ਰਹਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਚੱਕੋਕੀ ਤੋਂ ਕੈਨੇਡਾ ਦੀ ਧਰਤੀ ਤੇ ਬੈਠੇ ਸਰਦਾਰ ਰਾਜਵਿੰਦਰ ਸਿੰਘ ਧਾਲੀਵਾਲ ਜੀ ਨੇ ਸਾਡੇ ਪੱਤਰਕਾਰ ਨਾਲ ਫ਼ੋਨ ਵਾਰਤਾ ਦੋਰਾਨ ਕੀਤਾ।ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਰ ਪਾਸਿਓਂ ਮਦਦ ਲਈ ਯਤਨਸ਼ੀਲ ਰਹਿਣਗੇ ਅਤੇ ਜਦੋਂ ਤੱਕ ਤਿੰਨ ਬਿੱਲ ਰੱਦ ਨਹੀ ਹੋ ਜਾਂਦੇ ਆਪਣਾ ਕੈਨੇਡਾ ਦੀ ਧਰਤੀ  ਤੇ ਕੰਮ-ਕਾਰ ਛੱਡ ਕੇ ਹਾਅ ਦਾ ਨਾਅਰਾ ਮਾਰਨ ਲਈ ਪੰਜਾਬ ਤੋਂ ਆਏ ਲੋਕਾਂ ਨੂੰ ਤਿਆਰ ਕਰਦੇ ਰਹਿਣਗੇ ਅਤੇ ਕਿਸਾਨੀ ਸੰਘਰਸ਼ ਨੂੰ ਜਿੱਤ ਦੀ ਦਹਿਲੀਜ਼ ਤੇ ਪਹੁੰਚਾ ਕੇ ਹੀ ਰਹਾਂਗੇ

Install Punjabi Akhbar App

Install
×