ਮੁਫ਼ਤੀ ਦੇ ਬਿਆਨ ਤੋਂ ਭਾਜਪਾ ਨੇ ਝਾੜਿਆ ਪੱਲਾ

rajnathਜੰਮੂ – ਕਸ਼ਮੀਰ ਦੇ ਨਵੇਂ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਵਿਵਾਦਿਤ ਬਿਆਨ ‘ਤੇ ਲੋਕਸਭਾ ‘ਚ ਅੱਜ ਜੰਮਕੇ ਹੰਗਾਮਾ ਹੋਇਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ‘ਚ ਕਿਹਾ ਕਿ ਸਾਡੀ ਸਰਕਾਰ ਤੇ ਭਾਜਪਾ ਜੰਮੂ – ਕਸ਼ਮੀਰ ਦੇ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਉਸ ਬਿਆਨ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੱਖ ਕਰਦੀ ਹੈ, ਜਿਸ ‘ਚ ਉਨ੍ਹਾਂ ਨੇ ਵਿਧਾਨਸਭਾ ਚੋਣਾਂ ਦੇ ਨਿਰਵਿਘਨ ਰੂਪ ਤੋਂ ਸੰਪੰਨ ਹੋਣ ਦਾ ਸਿਹਰਾ ਪਾਕਿਸਤਾਨ ਤੇ ਹੁਰੀਅਤ ਨੂੰ ਦਿੱਤਾ ਹੈ। ਰਾਜਨਾਥ ਨੇ ਕਿਹਾ ਕਿ ਸਾਡੀ ਸਰਕਾਰ ਤੇ ਭਾਜਪਾ ਜੰਮੂ ਕਸ਼ਮੀਰ ਦੇ ਨਵੇਂ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਉਸ ਬਿਆਨ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਵੱਖ ਕਰਦੀ ਹੈ ਜਿਸ ‘ਚ ਉਨ੍ਹਾਂ ਨੇ ਰਾਜ ‘ਚ ਸ਼ਾਂਤੀਪੂਰਨ ਵਿਧਾਨਸਭਾ ਚੋਣ ਦਾ ਸਿਹਰਾ ਪਾਕਿਸਤਾਨ ਤੇ ਹੁਰੀਅਤ ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਬਿਆਨ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਕਰਕੇ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਦੇ ਰਿਹਾ ਹਾਂ। ਜੰਮੂ ਕਸ਼ਮੀਰ ‘ਚ ਸ਼ਾਂਤੀਪੂਰਨ ਢੰਗ ਨਾਲ ਵਿਧਾਨਸਭਾ ਚੋਣ ਕਰਵਾਉਣ ਦਾ ਸਿਹਰਾ ਚੋਣ ਕਮਿਸ਼ਨ, ਫ਼ੌਜ, ਅਰਧ ਸੈਨਿਕ ਬਲਾਂ ਤੇ ਰਾਜ ਦੇ ਲੋਕਾਂ ਨੂੰ ਜਾਂਦਾ ਹੈ।