ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਣ ਵਾਲੇ ਗਰੀਬੀ ਨੂੰ ਕੀ ਸਮਝਣਗੇ- ਰਾਜਨਾਥ ਸਿੰਘ

rajnath singh 180720

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੇਭਰੋਸਗੀ ਮਤੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਭਾਜਪਾ ਕੋਲ ਸਪੱਸ਼ਟ ਬਹੁਮਤ ਹੈ। ਉਨ੍ਹਾਂ ਵਿਰੋਧੀ ਧਿਰ ‘ਤੇ ਕਈ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਭਾਜਪਾ ਹਰ ਥਾਂ ਆਪਣੇ ਪੈਰ ਜਮਾ ਰਹੀ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਇੱਕ ਹੋ ਕੇ ਵੀ ਬਹੁਮਤ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਕੇਰਲ ‘ਚ ਭਾਰਤੀ ਜਨਤਾ ਪਾਰਟੀ ਦਾ ਪੈਰ ਰੱਖਣਾ ਮੁਸ਼ਕਲ ਸੀ ਪਰ ਖੇਤਰੀ ਪੱਧਰ ‘ਤੇ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੇ ਪੈਰ ਜਮਾ ਲਏ। ਨੋਟਬੰਦੀ ‘ਤੇ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਇਸ ਨੂੰ ਅਰਾਜਕਤਾ ਦੱਸ ਰਹੀ ਹੈ ਪਰ ਉਸ ਦਾ ਜਵਾਬ ਜਨਤਾ ਨੇ ਉੱਤਰ ਪ੍ਰਦੇਸ਼ ‘ਚ ਬਹੁਮਤ ਦੇ ਨਾਲ ਦਿੱਤਾ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਉਹ ਮਲਿੱਕਾਰਜੁਨ ਖੜਗੇ ਨਾਲ ਗਲੇ ਮਿਲਣ ਵਾਲੇ ਹਨ। ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਇਸ਼ਾਰਿਆਂ ‘ਚ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਚਾਂਦੀ ਦਾ ਚੱਮਚ ਲੈ ਕੇ ਪੈਦਾ ਹੋਏ ਹਨ, ਉਹ ਗਰੀਬੀ ਨੂੰ ਕੀ ਸਮਝਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬੀ ‘ਚ ਪੈਦਾ ਹੋਏ ਹਨ ਅਤੇ ਉਹ ਗਰੀਬ ਦੇ ਪੁੱਤਰ ਹਨ।

Install Punjabi Akhbar App

Install
×