ਢੇਰ ਸਾਰੀਆਂ ਟ੍ਰੈਫਿਕ ਟਿਕਟਾਂ ਅਤੇ ਹੋਰ ਗਲਤੀਆਂ ਦੇ ਚਲਦੇ 40 ਸਾਲਾਂ ਤੋਂ ਟੈਕਸੀ ਡ੍ਰਾਈਵਰ ਦਾ ਲਾਇਸੰਸ ਰਹੇਗਾ ਕੈਂਸਲ

TAXIਆਕਲੈਂਡ ਦੇ ਵਿਚ ਰਾਜ ਨਰੇਸ਼ ਨਾਂਅ ਦੇ ਇਕ ਟੈਕਸੀ ਚਾਲਕ, ਜਿਸ ਨੇ 1975 ਦੇ ਵਿਚ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ, ਦਾ ਆਖਿਰ ਹਾਈਕੋਰਟ ਨੇ ਵੀ ਪਸੈਂਜਰ ਲਾਇਸੰਸ ਕੈਂਸਲ ਕਰ ਦਿੱਤਾ ਹੈ। ਇਸ ਟੈਕਸੀ ਚਾਲਕ ਉਤੇ ਢੇਰ ਸਾਰੀਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਜ਼ੁਰਮਾਨੇ ਲਗਾਏ ਜਾ ਚੁੱਕੇ ਹਨ। ਛਪੀਆਂ ਖਬਰਾਂ ਮੁਤਾਬਿਕ ਇਸ ਉਤੇ 110 ਟ੍ਰੈਫਿਕ ਨਾਲ ਸਬੰਧਿਤ ਦੋਸ਼, 12 ਅਪਰਾਧਿਕ ਕਿਸਮ ਦੇ, ਤਿੰਨ ਉਹ ਅਪਰਾਧ ਜਿਸ ਦੇ ਵਿਚ ਇਸਨੂੰ ਅਪਰਾਧੀ ਨਹੀਂ ਐਲਾਨਿਆ ਗਿਆ, 17 ਟੈਕਸੀ ਨਿਯਮਾਂ ਦੀ ਉਲੰਘਣਾ, 50 ਦੋਸ਼ ਕਾਗਜ਼ ਪੱਤਰਾਂ ਵਿਚ ਰਿਕਾਰਡ (ਲਾਗਬੁੱਕ) ਰੱਖਣ ਦੀ ਹੇਰਾਫੇਰੀ ਕਰਨ ਦੇ ਅਤੇ 6 ਟ੍ਰਾਂਸਪੋਰਟ ਲਾਇਸੰਸ ਅਥਾਰਟੀ ਨਾਲ ਕੀਤੇ ਗਏ ਫਰਾਡ ਸ਼ਾਮਿਲ ਹਨ। ਹਾਈਕੋਰਟ ਨੇ ਇਸ ਟੈਕਸੀ ਡ੍ਰਾਈਵਰ ਦੀ ਲੰਬਾ ਸਮਾਂ ਚੱਲੀ ਮਾੜੀ ਗੁਜ਼ਾਰੀ ਕਾਰਨ ਹੁਣ ਇਸਦੀ ਪੀ ਇਨਡੋਰਸਮੈਂਟ (ਪਸੈਂਸਰ ਲਾਇਸੰਸ) ਨੂੰ ਖਤਮ ਕਰ ਦਿੱਤਾ ਹੈ । ਪਹਿਲੀ ਵਾਰ 2011 ਦੇ ਵਿਚ ਇਸਦੀ ਪੀ ਇਨਡੋਰਸਮੈਂਟ ਉਤੇ ਰੋਕ ਲਗਾਈ ਗਈ ਸੀ। ਇਸ ਦੀ ਬਹਾਲੀ ਲਈ ਇਸਨੇ ਪਹਿਲਾਂ ਜ਼ਿਲ੍ਹਾ ਅਦਾਲਤ ਕੋਲ ਦੁਬਾਰਾ ਅਪੀਲ ਲਾਈ ਸੀ ਅਤੇ ਬਾਅਦ ਵਿਚ ਹਾਈ ਕੋਰਟ ਦੇ ਵਿਚ। ਟਰਾਂਸਪੋਰਟ ਵਿਭਾਗ ਨੇ ਅਗਲੇ 8 ਸਾਲਾਂ ਦੇ ਲਈ ਉਸਨੂੰ ਪੀ ਇਨਡੋਰਸਮੈਂਟ ਜਾਰੀ ਕਰਨ ਉਤੇ ਰੋਕ ਲਗਾ ਦਿੱਤੀ ਹੈ। ਇਹ ਕੈਂਸਲੇਸ਼ਨ 2011 ਤੋਂ ਮੰਨੀ ਜਾਵੇਗੀ।