ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ

  • ਦੀਵਾਨ ਨੇ ਰਾਜੀਵ ਗਾਂਧੀ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਉਪਰ ਦਿੱਤਾ ਜੋਰ

IMG_2779

ਨਿਊਯਾਰਕ /ਲੁਧਿਆਣਾ, 20 ਅਗਸਤ – ਸਾਬਕਾ ਪ੍ਰਧਾਨ ਮੰਤਰੀ ਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਕਾਂਗਰਸ ਪਾਰਟੀ ਵੱਲੋਂ ਸਰਾਭਾ ਨਗਰ ਵਿਖੇ ਸੰਕਲਪ ਦਿਵਸ ਦੇ ਰੂਪ ‘ਚ ਸੂਬਾ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗੁਵਾਈ ਹੇਠ ਮਨਾਇਆ ਗਿਆ। ਜਿਥੇ ਦੀਵਾਨ ਨੇ ਪਾਰਟੀ ਵਰਕਰਾਂ ਨੂੰ ਬੂਟੇ ਵੰਡ ਕੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ‘ਚ ਯੋਗਦਾਨ ਦੇਣ ਦੀ ਅਪੀਲ ਕੀਤੀ।

ਦੀਵਾਨ ਨੇ ਕਿਹਾ ਕਿ ਰਾਜੀਵ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਜਿਨ੍ਹਾਂ ਵੱਲੋਂ 18 ਸਾਲ ਤੱਕ ਦੇ ਨੌਜ਼ਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਸਮੇਤ ਕੰਪਿਊਟਰ ਲਿਆਉਣ ਵਰਗੇ ਕਈ ਮਹੱਤਵਪੂਰਨ ਕਦਮ ਚੁੱਕੇ ਗਏ, ਜਿਹੜੇ ਦੇਸ਼ ਦੇ ਵਿਕਾਸ ‘ਚ ਮੀਲ੍ਹ ਦਾ ਪੱਥਰ ਸਾਬਤ ਹੋਏ। ਉਨ੍ਹਾਂ ਨੇ ਜੋਰ ਦਿੰਦਿਆਂ ਕਿਹਾ ਕਿ ਅੱਜ ਦੇਸ਼ ਨੂੰ ਰਾਜੀਵ ਦੇ ਦਿਖਾਏ ਮਾਰਗ ਉਪਰ ਚੱਲਣ ਦੀ ਲੋੜ ਹੈ, ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਦੇ ਗਲਤ ਇਰਾਦਿਆਂ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਨੇ ਅੱਜ ਦੇ ਦਿਨ ਨੂੰ ਸੰਕਲਪ ਦਿਵਸ ਵਜੋਂ ਮਨਾਉਂਦਿਆਂ, ਪਾਰਟੀ ਵਰਕਰਾਂ ਨੂੰ ਬੂਟੇ ਵੰਡ ਕੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਪਣਾ ਯੋਗਦਾਨ ਦੇਣ ਅਤੇ ਦੂਜਿਆਂ ਨੂੰ ਵੀ ਪ੍ਰੇਰਨ ਦੀ ਅਪੀਲ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਲਵਿੰਦਰ ਤੱਗੜ, ਇੰਦਰਜੀਤ ਕਪੂਰ, ਰੋਹਿਤ ਪਾਹਵਾ, ਦੀਪਕ ਹੰਸ, ਅਜਾਦ ਸ਼ਰਮਾ, ਵਿਨੈ ਖੁਰਾਨਾ, ਮਨੀ ਖੀਵਾ, ਹੈਪੀ ਨਾਹਰ, ਹਰਜਿੰਦਰ ਅਗਨੀਹੋਤਰੀ, ਕਮਲ ਮਿਗਲਾਨੀ, ਸਾਧੂ ਰਾਮ ਸਿੰਘੀ, ਮਹਿੰਦਰ ਸਿੰਘ, ਪ੍ਰਵੀਨ ਚੋਪੜਾ, ਲਵ ਕੁਮਾਰ, ਸੰਨੀ ਖੀਵਾ, ਗਗਨ ਅਰੋੜਾ, ਸਾਹਿਲ ਕੁਮਾਰ ਵੀ ਮੌਜ਼ੂਦ ਰਹੇ।

Install Punjabi Akhbar App

Install
×