ਰਾਬਰਟ ਵਾਡਰਾ ਦੀ ਬੀਕਾਨੇਰ ਦੀ ਜ਼ਮੀਨ ਕੀਤੀ ਗਈ ਜ਼ਬਤ

robertvadraਰਾਜਸਥਾਨ ਦੀ ਭਾਜਪਾ ਸਰਕਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਕੰਪਨੀ ਸਕਾਈ ਲਾਈਟ ਹਾਸਪਿਟੇਲਿਟੀ ਦੀ ਬੀਕਾਨੇਰ ਦੇ ਕੋਲਾਯਤ ਸਥਿਤ ਦੀ ਮਿਊਟੇਸ਼ਨ ਖਾਰਜ਼ ਕਰਕੇ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਕੋਲਾਯਾਤ ‘ਚ ਕਰੀਬ 360 ਹੈਕਟੇਅਰ ਜ਼ਮੀਨ ਦੀੇ ਮਿਊਟੇਸ਼ਨ ਖ਼ਾਰਜ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਇਹ ਜ਼ਮੀਨ ਰਾਬਰਟ ਵਾਡਰਾ ਦੀ ਕੰਪਨੀ ਨੇ ਜਨਵਰੀ-2010 ‘ਚ ਖਰੀਦੀ ਸੀ। ਇਸ ਦਾ ਖੁਲਾਸਾ 2010 ‘ਚ ਹੋ ਗਿਆ ਸੀ, ਪਰ ਤਤਕਾਲੀ ਕਾਂਗਰਸ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਵਿਧਾਨ ਸਭਾ ਅਤੇ ਲੋਕ ਸਭਾ ਚੋਣ ਦੌਰਾਨ ਇਸ ਜ਼ਮੀਨ ਦਾ ਮੁੱਦਾ ਖ਼ੂਬ ਉੱਠਿਆ ਸੀ।

Install Punjabi Akhbar App

Install
×