ਜੇਸਨ ਕੈਨੀ ਦੀ ਸਰਕਾਰ ਵਿੱਚ ਭਾਰਤੀ ਮੂਲ ਦੀ ਮੰਤਰੀ ਬੀਬੀ ਰਾਜਨ ਸਾਹਨੀ ਨੇ ਕਿਸਾਨਾਂ ਦੇ ਹੱਕ ਵਿੱਚ ਦਿੱਤਾ ਠੋਕਵਾਂ ਬਿਆਨ

ਨਿਊਯਾਰਕ/  ਕੈਲਗਰੀ —ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਤੋਂ ਵਿਧਾਇਕ ਅਤੇ ਜੇਸਨ ਕੈਨੀ ਸਰਕਾਰ ਵਿੱਚ ਮੰਤਰੀ ਬੀਬੀ ਰਾਜਨ ਸਾਹਨੀ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ,ਉਨਾਂ ਨੇ ਕਿਹਾ ਹੈ ਕਿ ਉਹ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਅਤੇ ਉਨਾਂ ਦੇ ਪਿਤਾ ਜੀ ਵੀ ਕਿਸਾਨ ਹੀ ਸਨ ਤੇ ਉਹ ਕਿਸਾਨਾਂ ਦੇ ਦੁੱਖ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਇਸ ਲਈ ਉਹ ਵੀ ਕਿਸਾਨੀ ਸੰਘਰਸ਼ ਦੇ ਨਾਲ ਹਨ,ਇੱਥੇ ਜ਼ਿਕਰਯੋਗ ਹੈ ਕਿ ਉਨਾਂ ਦੀ ਹੀ ਸਰਕਾਰ ਵਿੱਚ ਇੱਕ ਹੋਰ ਮੰਤਰੀ ਪ੍ਰਸ਼ਾਦ ਪਾਂਡਾ ਨੇ ਪਿਛਲੇ ਦਿਨੀਂ ਕਿਸਾਨੀ ਬਿਲਾਂ ਨੂੰ ਸਹੀ ਦੱਸਦਿਆਂ ਕੈਨੇਡਾ ਦੇ ਫੈਡਰਲ ਮੰਤਰੀਆਂ ਤੇ ਵੋਟ ਬੈਂਕ ਦੀ ਰਾਜਨੀਤੀ ਖੇਡਦਿਆਂ ਕਿਸਾਨੀ ਬਿਲਾਂ ਦੇ ਖਿਲਾਫ ਗ਼ਲਤ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਸੀ ਨਾਲ ਹੀ ਕਿਸਾਨੀ ਬਿਲਾਂ ਨੂੰ ਉਨਾਂ ਨੇ ਸਹੀ ਸਾਬਤ ਕੀਤਾ ਸੀ । ਹੁਣ ਉਨਾਂ ਦੀ ਹੀ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ਉਨਾਂ ਦੇ ਬਿਲਕੁਲ ਉਲਟ ਸਟੈਂਡ ਲਿਆ ਹੈ ਇਹ ਸੋਸ਼ਲ ਮੀਡੀਆ ਰਾਹੀਂ ਕੀਤੀ ਗਈ ਬੁਲੰਦ ਆਵਾਜ਼ ਦਾ ਹੀ ਅਸਰ ਹੈ ਕਿ ਉਸੇ ਹੀ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਕਿਸਾਨਾਂ ਦੇ ਹੱਕ ਵਿੱਚ ਸਿਰਫ ਇੱਕ ਦਿਨ ਵਿੱਚ ਹੀ ਬਿਆਨ ਆ ਗਿਆ ਹੈ।

Install Punjabi Akhbar App

Install
×