ਰਾਸਾ ਪੰਜਾਬ ਅਤੇ ਰਾਜਾ ਵੜਿੰਗ ਦੀ ਮੀਟਿੰਗ ‘ਚ ਟੈਕਸ ਮੁਆਫ਼ ਕਰਨ ਦਾ ਹੋਇਆ ਫੈਸਲਾ

ਰਈਆ — ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਰਾਸਾ ਦਾ ਸੂਬਾ ਪੱਧਰੀ ਵਫ਼ਦ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਅਤੇ ਸੀਨੀਅਰ ਮੀਤ ਪ੍ਰਧਾਨ ਸ: ਰਾਜ ਕੰਵਲਪ੍ਰੀਤਪਾਲ ਸਿੰਘ ਲੱਕੀ ਚੇਅਰਮੈਨ ਜ਼ਿੱਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਦੀ ਅਗਵਾਈ ਵਿਚ ਮਿਲਿਆ । ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸਾ ਦੀ ਅਹਿਮ ਮੰਗ ਸਕੂਲ ਬੱਸਾਂ ਦਾ ਰੋਡ ਟੈਕਸ ਮੁਆਫ਼ ਕਰਨਾ, ਰਾਜਾ ਵੜਿੰਗ ਵੱਲੋਂ ਮੌਕੇ ਤੇ ਹੀ ਪ੍ਰਵਾਨ ਕਰ ਲਈ ਗਈ ਅਤੇ ਕਿਹਾ ਕਿਉਂਕਿ ਕੋਵਿਡ ਕਾਰਨ ਸਕੂਲ ਬੱਸਾਂ ਬੰਦ ਰਹੀਆਂ ਹਨ ਇਸ ਲਈ ਰੋਡ ਟੈਕਸ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ । ਜ਼ਿ਼ਕਰਯੋਗ ਹੈ ਕਿ ਭਾਵੇਂ ਕਿ ਸਕੂਲਾਂ ਵੱਲੋਂ ਹਾਈ ਕੋਰਟ ਵਿਚ ਇਸ ਸਬੰਧੀ ਪਟੀਸ਼ਨ ਪਾਈ ਗਈ ਸੀ ਜੋ ਕਿ ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਦੇ ਕੇ ਖ਼ਤਮ ਕਰ ਦਿੱਤੀ ਸੀ ਪਰ ਪਹਿਲੇ ਟਰਾਂਸਪੋਰਟ ਮੰਤਰੀ ਸਾਹਿਬ ਨੇ ਕਾਫੀ ਸਮਾਂ ਬੀਤ ਜਾਣ ਤੇ ਵੀ ਸਕੂਲਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਸੀ ਇਸ ਪ੍ਰਮੁੱਖ ਮੰਗ ਨੂੰ ਮੰਨਣ ਲਈ ਪੰਜਾਬ ਰਾਸਾ ਵੱਲੋਂ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਗਿਆ ਅਤੇ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ । ਪ੍ਰਿੰਸੀਪਲ ਗੁਰਜੀਤ ਸਿੰਘ ਨੇ ਇਸ ਮੌਕੇ ਰਾਸਾ ਤਹਿਸੀਲ ਬਾਬਾ ਬਕਾਲਾ ਦੇ ਸਮੂਹ ਸਕੂਲਾਂ ਵਿਸ਼ੇਸ਼ ਤੌਰ ‘ਤੇ ਡਾ: ਪਰਮਜੀਤ ਸਿੰਘ ਸੰਧੂ ਮਹਿਤਾ, ਨਿਰਮਲ ਸਿੰਘ ਸਿੱਧੂ, ਹਰਸ਼ਦੀਪ ਸਿੰਘ ਰੰਧਾਵਾ ਮਹਿਤਾ, ਕੁਲਬੀਰ ਸਿੰਘ ਮਾਨ, ਬਾਬਾ ਬਕਾਲਾ, ਬਿਕਰਮਜੀਤ ਚੀਮਾ, ਮੈਡਮ ਜਗਮੀਤ ਕੌਰ ਧਿਆਨਪੁਰ, ਮੈਡਮ ਦਵਿੰਦਰ ਕੌਰ, ਗੁਰਸੇਵਕ ਸਿੰਘ, ਗੌਰਵਜੀਤ ਸਿੰਘ, ਹਰਜੋਤ ਸਿੰਘ ਮਾਨ, ਮੈਡਮ ਮਨਜੀਤ ਕੌਰ ਬੁਤਾਲਾ, ਮੈਡਮ ਰੁਪਿੰਦਰ ਕੌਰ ਬੁਤਾਲਾ, ਹਰਦੀਪ ਸਿੰਘ ਸਠਿਆਲਾ ਵੱਲੋਂ ਵੀ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×