ਪ੍ਰਸਿੱਧ ਗੀਤਕਾਰ ਰਾਜ ਕਾਕੜਾ ਨੇ “ਅੱਤਵਾਦੀ” ਦੀ ਕੀਤੀ ਭਰਪੂਰ ਸ਼ਲਾਘਾ 

IMG_2218
ਨਿਊਯਾਰਕ, 21 ਜੁਲਾਈ — ਮਸ਼ਹੂਰ ਗੀਤਕਾਰ ਰਾਜ ਕਾਕੜੇ ਨੂੰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਗੀਤਕਾਰ ਗਾਇਕ ਵਜੋ ਜਾਣਿਆ ਜਾਦਾਂ ਹੈ ਜਿੱਥੇ ਉਹ ਆਪ ਖੁਦ ਆਮ ਲੋਕਾਂ ਦੀ ਗੱਲ ਕਰਦਾ ਹੈ ਉਥੇ ਚੰਗਾ ਗਾਉਣ ਤੇ ਲਿਖਣ ਵਾਲਿਆ ਦੀ ਹੌਸਲਾ ਅਫਜਾਈ ਵੀ ਜਰੂਰ ਕਰਦਾ ਹੈ । ਰਾਜ ਕਾਕੜਾ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਕੈਨੇਡਾ ਰਹਿੰਦੇ ਗਾਇਕ ਹਰਪ੍ਰੀਤ ਰੰਧਾਵਾ ਨੂੰ “ਅੱਤਵਾਦੀ, ਗੀਤ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੰਦੇ ਆਖਿਆ ਕਿ ਗੀਤਕਾਰ ਸਾਬੀ ਚੀਨੀਆ ਨੇ ਪੰਜਾਬ ਨਾਲ ਹੋਈਆ ਵਧੀਕੀਆ ਨੂੰ ਬਾਖੂਬੀ ਲਿਖਿਆ ਤੇ ਹਰਪ੍ਰੀਤ ਰੰਧਾਵਾ ਨੇ ਦਮਦਾਰ ਅਵਾਜ਼ ਵਿਚ ਗਾ ਕਿ ਗੀਤ ਨੁੰ ਵਧੀਆ ਤਰੀਕੇ ਨਾਲ ਨਿਭਾਇਆ ਹੈ ਉਨਾਂ ਰੰਧਾਵਾ ਦੀ ਪ੍ਰੰਸਸਾ ਕਰਦੇ ਆਖਿਆ ਕਿ ਉਹ ਖੁਦ ਗੀਤ ਦੀਆ ਲਾਈਨਾਂ ਨੂੰ ਕਈ ਵਾਰ ਗਾ ਚੁੱਕੇ ਹਨ ” ਜਿਹੜਾ ਹੱਕਾਂ ਲਈ ਲੜੇ ਤਾ ਉਹਨੂੰ ਆਖਦੇ ਇਹ ਤਾ ਅੱਤਵਾਦੀ ਹੋ ਗਏ।
ਹਰਪ੍ਰੀਤ ਰੰਧਾਵਾ ਨੇ ਵਿਸ਼ਵਾਸ਼ ਦਿਵਾਉਦੇ ਆਖਿਆ ਕਿ ਉਸਦੀ ਕੋਸ਼ਿਸ਼ ਰਹੇਗੀ ਕਿ ਉਹ ਅੱਗੇ ਤੋ ਵੀ ਸੱਚਾਈ ਬਿਆਨ ਕਰਦੇ ਗੀਤ ਹੀ ਗਾਵੇਗਾ ਇਸ ਮੌਕੇ ਗੀਤਕਾਰ ਬੜੂਦੀ, ਅਮਰਿੰਦਰ ਸਿੰਘ ਸਰਪੰਚ ਅਤੇ ਅਮਰੀਕ ਸਿੰਘ ਪੂਨੀ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵਲੋ ਰਾਜ ਕਾਕੜਾ ਨਾਲ ਪੰਜਾਬ ਵਿਚ ਆਏ ਨਸ਼ਿਆ ਦੇ ਹੜ੍ਹ ਦਾ ਜਿਕਰ ਕਰਦਿਆ ਆਖਿਆ ਕਿ ਨਸ਼ੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ ਤੇ ਇਸ ਸੇਕ ਨਾਲ ਘਰਾਂ ਦੇ ਘਰ ਝੁਲਸ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks