ਪੰਜਾਬੀ ਗਾਇਕ ਕਲਾਕਾਰ ‘ਰਾਜ ਕਾਕਰਾ’ ਦਾ ਐਡੀਲੇਡ ਵਿੱਚ 10,000 ਡਾਲਰਾਂ ਨਾਲ ਸਨਮਾਨ

ਪੰਜਾਬੀ ਭਾਈਚਾਰੇ ਵੱਲੋਂ ਐਡੀਲੇਡ ਵਿਖੇ ਇੱਕ ਸਭਿਆਚਾਰਕ ਮਿਲਣੀ ਅਤੇ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਗਾਇਕ ਕਲਾਕਾਰ ‘ਰਾਜ ਕਾਕਰਾ’ ਦਾ 10,000 ਡਾਲਰਾਂ ਨਾਲ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਭਾਈਚਾਰੇ ਵੱਲੋਂ, ਉਨ੍ਹਾਂ ਵੱਲੋਂ ਕੀਤੀਆਂ ਗਈਆਂ ਮਾਂ ਬੋਲੀ ਪੰਜਾਬੀ ਪ੍ਰਤੀ ਸੇਵਾਵਾਂ ਬਦਲੇ ਦਿੱਤਾ ਗਿਆ ਹੈ।

ਸਮਾਰੋਹ ਦੌਰਾਨ ਇੱਕ ਮਹਿਫ਼ਿਲ ਦਾ ਆਯੋਜਨ ਵੀ ਕੀਤਾ ਗਿਆ ਸੀ ਜਿਸ ਵਿੱਚ ਮਹਿਮਾਨ ਕਲਾਕਾਰ ਰਾਜ ਕਾਕਰਾ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।
ਇਸ ਪ੍ਰੋਗਰਾਮ ਦਾ ਆਯੋਜਨ ਲਖਵੀਰ ਤੂਰ, ਦੀਪ ਤੂਰ, ਜਸਮੀਤ ਸਿੰਘ ਮਾਨ, ਰਣਜੀਤ ਸਿੰਘ, ਹਰਵਿੰਦਰ ਸਿੰਘ, ਵੱਲੋਂ ਕੀਤਾ ਗਿਆ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਇਸ ਵਿੱਚ ਆਪਣੀ ਸ਼ਿਰਕਤ ਕਰਕੇ ਗਾਇਕ ਕਲਾਕਾਰ ਦਾ ਮਾਣ ਵਧਾਇਆ ਅਤੇ ਉਨ੍ਹਾਂ ਸਨਮਾਨ ਵਿੱਚ ਆਪਣਾ ਸਹਿਯੋਗ ਪਾਇਆ।