ਵਿਕਟੋਰੀਆ ਦੇ ਇਲਾਕਿਆਂ ਵਿੱਚ ਅਗਲੇ 72 ਘੰਟਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

rains150108
ਬਿਯੂਰੋ ਆਫ ਮੈਟਰਾਲੋਜੀ (BOM) ਨੇ ਕਿਹਾ ਕਿ ਆਉਣ ਵਾਲੇ 72 ਘੰਟਿਆਂ ਦੌਰਾਨ ਵਿਕਟੋਰੀਆ ਦੇ ਉਤਰ-ਪੂਰਬੀ ਅਤੇ ਉਤਰ-ਪੱਛਮੀ ਇਲਾਕਿਆਂ ਵਿਚ 50 ਤੋਂ 80 ਮਿਲੀਮੀਟਰ ਵਰਖਾ ਹੋਣ ਦੀ ਸੰਭਾਵਨਾ ਹੈ। ਸਟੀਵਨ ਮੈਕ ਗਿਬਨੀ ਅਨੁਸਾਰ ਨਦੀਆਂ ਅਤੇ ਚੋਆਂ ਨੇੜੇ ਹੜਾਂ ਦੀ ਵੀ ਅਸ਼ੰਕਾ ਹੈ। ਉਨਾ੍ਹਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਯੂਰੋ ਦੀ ਹੇਠਾਂ ਦਿੱਤੀ ਵੈਬਸਾਈਟ ਤੇ ਲਗਾਤਾਰ ਦਿੱਤੀਆਂ ਚਿਤਾਵਨੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ।
http://www.bom.gov.au/vic/warnings/
ਵਿਕਟੋਰੀਆ ਐਮਰਜੈਂਸੀ ਮੈਨੇਜਮੈਂਟ ਕਮਿਸ਼ਨਰ ਕਰੇਪ ਲੈਪਸੀ ਨੇ ਕਿਹਾ ਕਿ ਇਹ ਬਾਰਿਸ਼ ਵਿਕਟੋਰੀਆ ਦੇ ਅੱਗ ਵਾਲੇ ਖਤਰੇ ਤੇ ਕਾਬੂ ਪਾਉਣ ਵਿੱਚ ਮਦਦਗਾਰ ਹੋਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸ਼ੁਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਬਹੁਤ ਹੀ ਇਹਤਿਆਦ ਵਰਤੀ ਜਾਵੇ ਅਤੇ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਨੂੰ ਕਿਸੇ ਵੀ ਤਰਾ੍ਹਂ ਨਜ਼ਰ ਅੰਦਾਜ਼ ਨਾ ਕੀਤਾ ਜਾਵੇ