ਦੇਸ਼ ਭਰ ਦੇ ਲੱਖਾਂ ਕਰਮਚਾਰੀਆਂ ਨੂੰ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨਿਰਾਸ਼ ਕਰ ਸਕਦੇ ਹਨ, ਕਿਉਂਕਿ ਰੇਲਵੇ ਕਰਮਚਾਰੀਆਂ ਦੀ ਇੰਕਰੀਮੈਂਟ ਨੂੰ ਰੇਲਵੇ ਵਿਭਾਗ ਵੱਲੋਂ ਘੱਟ ਕਰਨ ਕਰਕੇ ਕਰਮਚਾਰੀ ਕਿਸੇ ਵੀ ਸਮੇਂ ਹੜਤਾਲ ‘ਤੇ ਜਾ ਸਕਦੇ ਹਨ। ਜਾਣਕਾਰੀ ਅਨੁਸਾਰ ਰਿਟਾਇਰਡ ਹੋਣ ਤੋਂ ਬਾਅਦ ਮਿਲਣ ਵਾਲਾ ਇੰਕਰੀਮੈਂਟ ਘੱਟ ਸਕਦਾ ਹੈ ਤੇ ਇਸ ਤਰ੍ਹਾਂ ਹੋਣ ਨਾਲ ਰੇਲਵੇ ਦੇ ਇਕ ਕਰਮਚਾਰੀ ਨੂੰ ਡੇਢ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਲੀਵ ਇੰਕਰੀਮੈਂਟ ਵਿਚ ਕਮੀ ਕਰਨ ਨੂੰ ਲੈ ਕੇ ਰੇਲਵੇ ਵਿਭਾਗ ਆਪਣਾ ਮਨ ਬਣਾ ਚੁੱਕਾ ਹੈ ਤੇ ਇਸ ਬਾਬਤ ਫੈਸਲਾ ਆਉਣ ਵਾਲੇ ਸਮੇਂ ‘ਚ ਲੈ ਲਿਆ ਜਾਵੇਗਾ। ਰੇਲ ਮੰਤਰਾਲੇ ਅਤੇ ਰੇਲਵੇ ਬੋਰਡ ‘ਚ ਇੰਕਰੀਮੈਂਟ ਘੱਟ ਕਰਨ ਸਬੰਧੀ ਗੱਲਬਾਤ ਜਾਰੀ ਹੈ, ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਦੇਸ਼ ਦੇ 17 ਰੇਲਵੇ ਜ਼ੋਨਾਂ ‘ਚ ਕੰਮ ਕਰ ਰਹੇ ਕਰੀਬ 13 ਲੱਖ ਕਰਮਚਾਰੀ ਪ੍ਰਭਾਵਿਤ ਹੋਣਗੇ।