ਮਾਲ ਭਾੜਾ ਵਧਣ ਨਾਲ ਮਹਿੰਗੇ ਹੋਣਗੇ ਦਾਲ, ਸੀਮਿੰਟ, ਸਟੀਲ ਤੇ ਘਰੇਲੂ ਸਮਾਨ

malbharaਕੱਲ੍ਹ ਪੇਸ਼ ਕੀਤੇ ਗਏ ਰੇਲ ਬਜਟ ‘ਚ ਯਾਤਰੀ ਕਿਰਾਏ ‘ਚ ਵਾਧਾ ਨਾ ਹੋਣ ਨਾਲ ਜਨਤਾ ਖੁਸ਼ ਹੈ ਪਰ ਦੂਸਰੇ ਪਾਸੇ ਮਾਲ ਗੱਡੀਆਂ ‘ਚ ਮਾਲ ਢੋਣ ਭਾੜੇ ‘ਚ ਵਾਧਾ ਹੋਣ ਕਰਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅਸਿੱਧੇ ਤੌਰ ‘ਤੇ ਜਨਤਾ ਦੀ ਜੇਬ ‘ਤੇ ਬੋਝ ਵਧਾ ਦਿੱਤਾ ਹੈ। ਮਾਲ ਭਾੜੇ ‘ਚ ਵਾਧੇ ਨੇ ਘਰੇਲੂ ਸਮਾਨ ਤੋਂ ਲੈ ਕੇ ਉਦਯੋਗ ਜਗਤ ਤੱਕ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪ੍ਰਭੂ ਨੇ ਰੇਲ ਬਜਟ ‘ਚ ਸੀਮਿੰਟ, ਕੋਲਾ, ਸਟੀਲ, ਦਾਲਾਂ, ਯੂਰੀਆ, ਘਰੇਲੂ ਸਮਾਨ, ਮੂੰਗਫਲੀ ਦਾ ਤੇਲ, ਮਿੱਟੀ ਦਾ ਤੇਲ, ਐਲ.ਪੀ.ਜੀ. ਆਦਿ ਦੀ ਢੁਆਈ ਲਈ ਭਾੜਾ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਮਾਲ ਭਾੜੇ ‘ਚ ਵਾਧਾ ਕਰਦੇ ਹੋਏ ਅਨਾਜ, ਦਾਲਾਂ ਅਤੇ ਯੂਰੀਆ ਦੇ ਢੁਆ