ਭਾਰਤੀ ਸਕਾਲਰ ਰਾਹੁਲ ਸੂਦ ਨੂੰ ਨਿਊਜ਼ੀਲੈਂਡ ਪਾਰਲੀਮੈਂਟ ਦੇ ਏਥਨਕ ਮੰਤਰੀ ਵੱਲੋਂ ਸਨਮਾਨਿਆ ਗਿਆ

NZ PIC 6 may-1ਨਿਊਜ਼ੀਲੈਂਡ 2014 ਦੌਰਾਨ ਸਰਕਾਰ ਨੇ ਵੱਖ-ਵੱਖ ਵਿਸ਼ਿਆ ਅਧੀਨ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਮੰਗੀਆਂ ਸਨ। 8000 ਵਿਦਿਆਰਥੀਆਂ ਦੇ ਵਿਚੋਂ ਟਾਪ ਟੈਨ (ਉਪਰਲੇ 10) ਚੁਣੇ ਗਏ ਵਿਦਿਆਰਥੀਆਂ ਦੇ ਵਿਚ ਇਕੋ-ਇਕ ਭਾਰਤੀ ਰਾਹੁਲ ਸੂਦ ਵੀ ਸੀ। ਇਸਦੇ ਮਾਤਾ-ਪਿਤਾ ਦਾ ਨਾਂਅ ਜੈਦੀਪ ਅਤੇ ਮੀਨੂ ਹੈ। ਆਕਲੈਂਡ ਗਰਾਮਰ ਸਕੂਲ ਦੇ ਇਸ ਵਿਦਿਆਰਥੀ ਨੂੰ ਇੰਗਲਿਸ਼, ਮੀਡੀਆ ਸਟੱਡੀਜ਼ ਅਤੇ ਫਿਜ਼ੀਕਲ ਐਜੂਕੇਸ਼ਨ ਸਕਾਲਰਸ਼ਿਪ ਇਨ ਆਰਟ ਹਿਸਟਰੀ, ਕੈਮਿਸਟਰੀ ਅਤੇ ਫਜਿਕਸ ਦੇ ਲਈ ਸਕਾਲਰਸ਼ਿੱਪ ਦਿੱਤੀ ਗਈ ਹੈ। ਦੇਸ਼ ਦੇ ਏਥਨਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਪੈਸੀਟਾ ਸੈਮ ਲੋਟੂ ਲੀਗਾ ਨੇ ਅੱਜ ਪਰਲੀਮੈਂਟ ਪਹੁੰਚੇ ਦੋ ਸਕਾਲਰਸ਼ਿਪ ਨੂੰ ਸਨਮਾਨਿਤ ਕੀਤਾ ਅਤੇ ਸਕਾਲਰਸ਼ਿਪ ਦਿੱਤੀ। ਇਹ ਸਕਾਲਰਸ਼ਿਪ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇਰੀ ਤਿੰਨ ਸਾਲਾ ਦੌਰਾਨ ਪੜ੍ਹਾਈ ਦੇ ਵਿਚ ਆਰਥਿਕ ਮਦਦ ਕਰੇਗੀ।

Install Punjabi Akhbar App

Install
×