ਝਾਰਖੰਡ : ਰਘੁਵਰ ਦਾਸ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

raghuwar dass

ਝਾਰਖੰਡ ਦੇ ਦਸਵੇਂ ਮੁੱਖ ਮੰਤਰੀ ਦੇ ਤੌਰ ‘ਤੇ ਰਘੁਵਰ ਦਾਸ ਨੇ ਅੱਜ ਸਹੁੰ ਚੁੱਕੀ। ਰਾਜਪਾਲ ਸਈਦ ਅਹਿਮਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਰਾਜਪਾਲ ਨੇ ਮੁੱਖ ਮੰਤਰੀ ਸਮੇਤ ਚਾਰ ਹੋਰ ਲੋਕਾਂ ਨੀਲਕੰਠ ਸਿੰਘ ਮੁੰਡਾ, ਚੰਦੇਸ਼ਵਰ ਪ੍ਰਸਾਦ ਸਿੰਘ, ਲੁਈਸ ਮਰਾਂਡੀ ਅਤੇ ਚੰਦਰਪ੍ਰਕਾਸ਼ ਚੌਧਰੀ ਨੂੰ ਵੀ ਸਹੁੰ ਚੁਕਾਈ। ਦਿੱਲੀ ‘ਚ ਸੰਘਣੀ ਧੁੰਦ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਰਘੁਵਰ ਦਾਸ ਦੇ ਸਹੁੰ ਚੁੱਕ ਸਮਾਰੋਹ ‘ਚ ਨਹੀਂ ਪਹੁੰਚ ਸਕੇ।