ਰਾਫੇਲ ਏਅਰਜੈਟ ਸੌਦੇ ‘ਤੇ ਪਾਰੀਕਰ ਨੇ ਜਤਾਈ ਖ਼ੁਸ਼ੀ, ਦੋ ਸਾਲ ‘ਚ ਭਾਰਤੀ ਹਵਾਈ ਫ਼ੌਜ ‘ਚ ਹੋ ਜਾਵੇਗਾ ਸ਼ਾਮਿਲ

parikarਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਰਾਂਸ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਇਸ ਦੌਰਾਨ ਕਈ ਸਮਝੌਤੇ ਕੀਤੇ ਜਿਨ੍ਹਾਂ ‘ਚ 36 ਰਾਫੇਲ ਏਅਰਕਰਾਫਟ ਖ਼ਰੀਦਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਇਸ ਫ਼ੈਸਲਾ ‘ਤੇ ਆਪਣੀ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਰਾਫੇਲ ਏਅਰਜੈਟ ਭਾਰਤੀ ਹਵਾਈ ਫ਼ੌਜ ‘ਚ ਦੋ ਸਾਲ ਦੀ ਮਿਆਦ ‘ਚ ਸ਼ਾਮਿਲ ਕੀਤੇ ਜਾਣਗੇ। ਇੱਕ ਪਾਸੇ ਰੱਖਿਆ ਮੰਤਰੀ ਇਸ ਫ਼ੈਸਲੇ ਤੋਂ ਖ਼ੁਸ਼ ਹਨ ਤਾਂ ਦੂਜੇ ਪਾਸੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਇਸ ਸੌਦੇ ਦਾ ਵਿਰੋਧ ਕਰ ਰਹੀਆਂ ਹਨ। ਉੱਥੇ ਹੀ ਸੁਬਰਾਮਨੀਅਮ ਸਵਾਮੀ ਨੇ ਵੀ ਇਸ ਸੌਦੇ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਹੈ।

Install Punjabi Akhbar App

Install
×