ਅਖੇ ਤੁਸੀਂ ਸਾਨੂੰ ਸੁਣੋ ਅਸੀਂ ਤੁਹਾਨੂੰ ਸੁਣਾਗੇ: ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟਰੇਲੀਆ ਇਕ ਦੂਜੇ ਦੇ ਪ੍ਰੋਗਰਾਮਾਂ ਦੀ ਕਰਨਗੇ ਸਾਂਝ

NZ PIC 4 May-2ਨਿਊਜ਼ੀਲੈਂਡ ਵਸਦਾ ਪੰਜਾਬੀ ਭਾਈਚਾਰਾ ਆਸਟਰੇਲੀਆ ਨੂੰ ਆਪਣਾ ਦੂਜਾ ਕਮਾਊ ਘਰ ਮੰਨਦਾ ਹੈ ਅਤੇ ਬਹੁਤ ਸਾਰੇ ਪਰਿਵਾਰ ਉਥੇ ਕੰਮ ਕਰਨ ਪੱਕੇ ਅਤੇ ਕੱਚੇ ਤੌਰ ‘ਤੇ ਜਾਂਦੇ ਹਨ। ਇਸੀ ਤਰ੍ਹਾਂ ਆਸਟਰੇਲੀਆ ਦੇ ਬਹੁਤ ਸਾਰੇ ਪਰਿਵਾਰ ਨਿਊਜ਼ੀਲੈਂਡ ਵੀ ਆ ਵਸੇ ਹਨ। ਸੋ ਸਾਂਝ ਦੋਵਾਂ ਪਾਸਿਆਂ ਦੀ ਬਰਾਬਰ ਬਰਾਬਰ ਹੈ। ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟਰੇਲੀਆ ਨੇ ‘ਲਹਿਰਾਂ’ ਨਾਂਅ ਦਾ ਇਕ ਰੇਡੀਓ ਸ਼ੋਅ ਸਾਂਝੇ ਰੂਪ ਵਿਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਸਿਡਨੀ ਵਿਖੇ ਇਹ ਪ੍ਰੋਗਰਾਮ ਸਵੇਰੇ 8 ਤੋਂ 10 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ ਹੁਣ ਇਸ ਦੇ ਵਿਚ ਨਿਊਜ਼ੀਲੈਂਡ ਦੀਆਂ ਖਬਰਾਂ ਵੀ ਸ਼ਾਮਿਲ ਹੋਇਆ ਕਰਨਗੀਆਂ। ਇਹੀ ਪ੍ਰੋਗਰਾਮ ਰੇਡੀਓ ਸਪਾਈਸ ਉਤੇ ਰਾਤ 10 ਤੋਂ 12 ਵਜੇ ਤਕ ਮੁੜ ਪ੍ਰਸਾਰਿਤ ਹੋਇਆ ਕਰੇਗਾ। ਸੋ ਰੇਡੀਓ ਪ੍ਰਬੰਧਕਾਂ ਨੂੰ ਆਸ ਹੈ ਦੋਵਾਂ ਮੁੱਲਕਾਂ ਦੇ ਸਰੋਤੇ ਇਸ ਸਾਂਝ ਨੂੰ ਜਰੂਰ ਸਵੀਕਾਰ ਕਰਨਗੇ ਅਤੇ ਕਮਿਊਨਿਟੀ ਨੂੰ ਹੋਰ ਨੇੜੇ ਹੋ ਕੇ ਵੇਖਣਗੇ। ਸੋ ਇੰਝ ਲਗਦਾ ਹੈ ਜਿਵੇਂ ਦੋਵਾਂ ਪਾਸਿਆਂ ਨੇ ਇਕ ਦੂਜੇ ਨੂੰ ਕਿਹਾ ਹੋਵੇ ਤੁਸੀਂ ਸਾਨੂੰ ਸੁਣਓ ਅਸੀਂ ਤੁਹਾਨੂੰ ਸੁਣਾਗੇ।