ਮੁਸਲਮਾਨਾਂ ਨਾਲ ਹੋ ਰਹੇ ਭੇਦਭਾਵ ਨੂੰ ਦੂਰ ਕਰੇ ਮੋਦੀ ਸਰਕਾਰ- ਉੱਪ ਰਾਸ਼ਟਰਪਤੀ

hamidansariਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਭਾਰਤੀ ਮੁਸਲਮਾਨਾਂ ਦੇ ਸਾਹਮਣੇ ਆ ਰਹੀਆਂ ਮੁੱਖ ਸਮੱਸਿਆਵਾਂ ‘ਚ ਪਹਿਚਾਣ, ਸੁਰੱਖਿਆ, ਸਿੱਖਿਆ ਤੇ ਫੈਸਲੇ ਲੈਣ ਦੀ ਨਿਰਪੱਖ ਹਿੱਸੇਦਾਰੀ ਨਾਲ ਜੁੜੇ ਮੁੱਦਿਆਂ ਸਬੰਧੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੁਸਲਮਾਨਾਂ ਦੇ ਨਾਲ ਹੋ ਰਹੇ ਭੇਦਭਾਵਾਂ ਨੂੰ ਦੂਰ ਕਰਨਾ ਹੋਵੇਗਾ। ਉਨ੍ਹਾਂ ਨੇ ਦੇਸ਼ ‘ਚ ਮੁਸਲਮਾਨਾਂ ਦੇ ਸਾਹਮਣੇ ਮੌਜੂਦ ਪਹਿਚਾਣ ਤੇ ਸੁਰੱਖਿਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਣਨੀਤੀਤ ਬਣਾਉਣ ਦੀ ਅੱਜ ਜੋਰਦਾਰ ਵਕਾਲਤ ਕੀਤੀ ਤੇ ‘ਸਬਕਾ ਵਿਕਾਸ’ ਦੀ ਨੀਤੀ ‘ਤੇ ਚੱਲ ਰਹੀ ਸਰਕਾਰ ਤੋਂ ਇਸ ਸਬੰਧ ‘ਚ ਠੋਸ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਮੁਸਲਾਮਾਨਾਂ ਦਾ ਵੱਡਾ ਤਬਕਾ ਅਜੇ ਵੀ ਹਾਸ਼ੀਏ ‘ਤੇ ਹੈ। ਮੁਸਲਮਾਨਾਂ ਦੇ ਵਿਕਾਸ ਦੀ ਕਈ ਯੋਜਨਾਵਾਂ ਬਣੀਆਂ ਪਰ ਹੁਣ ਉਸ ‘ਤੇ ਅਮਲ ਵੀ ਹੋਣਾ ਚਾਹੀਦਾ ਹੈ।

Install Punjabi Akhbar App

Install
×