ਨਿਊਜ਼ੀਲੈਂਡ ਦੇ ਵਿਚ ਇਕ 17 ਸਾਲਾ ਅਫਰੀਕੀ ਨੌਜਵਾਨ ਉਤੇ ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਉਸਦੇ ਹੀ ਇਕ ਵਿਦਿਆਰਥੀ ਸਾਥੀ ਵੱਲੋਂ ਨਸਲੀ ਟਿਪਣੀਆਂ ਕੀਤੀਆਂ ਗਈਆਂ ਅਤੇ ਉਸਨੂੰ ਵਾਪਿਸ ਸਾਊਥ ਅਫਰੀਕਾ ਜਾਣ ਵਾਸਤੇ ਕਹਿ ਕੇ ਗਾਲਾਂ ਕੱਢੀਆਂ ਗਈਆਂ। ਇਸ ਨੌਜਵਾਨ ਦੀ ਮਾਂ ਵੱਲੋਂ ਇਹ ਮਾਮਲਾ ਪੁਲਿਸ ਦੇ ਕੋਲ ਸੌਂਪਿਆ ਗਿਆ ਅਤੇ ਪੁਲਿਸ ਨੇ ਉਸ ਨੌਜਵਾਨ ਤੱਕ ਪਹੁੰਚ ਕਰ ਲਈ ਹੈ। ਨਸਲੀ ਟਿਪਣੀਆਂ ਕਰਨ ਵਾਲੇ ਨੇ ਕਹਿ ਦਿੱਤਾ ਕਿ ਉਹ ਫੇਸ ਬੁੱਕ ਅਕਾਉਂਟ ਉਸਦਾ ਨਹੀਂ ਅਤੇ ਥੋੜੀ ਦੇਰ ਬਾਅਦ ਉਹ ਅਕਾਊਂਟ ਫੇਸ ਬੁੱਕ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਉਨ੍ਹਾਂ ਜਾਂਚ ਪੜ੍ਹਤਾਲ ਚੱਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਆਨ ਲਾਈਨ ਇਕ ਦੂਜੇ ਉਤੇ ਅਜਿਹੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਨਿੱਜੀ ਟਿਪਣੀਆਂ ਕਰਦਾ ਹੈ ਤਾਂ ਉਸ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਜਾਵੇ।