ਵੇਖਣ ਨੂੰ ਚੰਗਾ ਭਲਾ-ਪਰ ਸੜ ਰਿਹੈ ਈਰਖਾ ‘ਚ: ਨਿਊਜ਼ੀਲੈਂਡ ‘ਚ ਪਗੜੀਧਾਰੀ ਸਿੱਖ ਡ੍ਰਾਈਵਰ ਉਤੇ ਨਸਲੀ ਵਿਤਕਰੇ ਭਰਿਆ ਹਮਲਾ-ਵੀਡੀਓ ਵਾਇਰਲ

NZ PIC 27 Feb-1

ਬੀਤੀ ਸ਼ਾਮ ਜਦੋਂ ਇਕ ਪਗੜੀਧਾਰੀ ਸਿੱਖ ਡ੍ਰਾਈਵਰ ਸ. ਬਿਕਰਮਜੀਤ ਸਿੰਘ ਮਟਰਾਂ ਜੋ ਕਿ ਪੰਜਾਬੀ ਮੀਡੀਆ ਕਰਮੀ ਵੀ ਹੈ ਅਤੇ ਰੇਡੀਓ ਐਫ. ਐਮ. ਦਾ ਪੇਸ਼ਕਾਰ ਹੈ, ਉਤੇ ਨਸਲੀ ਵਿਤਕਰੇ ਭਰਿਆ ਸ਼ਬਦੀ ਹਮਲਾ ਹੋਇਆ। ‘ਸੇਫ ਸੋਟਰੇਜ਼’ ਕੰਪਲੈਕਸ ਦੇ ਅੰਦਰ ਜਿੱਥੇ ਉਸਦਾ ਟਰੱਕ ਖੜ੍ਹਾ ਸੀ, ਉਹ ਉਥੇ ਵਾਪਿਸ ਆਪਣੀ ਕਾਰ ਦੇ ਵਿਚ ਜਾ ਰਿਹਾ ਸੀ। ਸ਼ਾਇਦ ਉਸਦੀ ਮਾਮੂਲੀ ਜਿਹੀ ( ਨਿਰਧਾਰਤ ਸਪੀਡ ) ਤੋਂ ਤੇਜ਼ ਸੀ, ਜਿਸਦੇ ਚਲਦਿਆਂ ਉਸ ਨਸਲੀ ਵਿਤਕਰਾ ਕਰਨ ਵਾਲੇ ਗੋਰੇ ੇ ਪਹਿਲਾਂ ਸਪੀਡ ਲਿਮਟ ਬਾਰੇ ਅਪਸ਼ਬਦ ਬੋਲੇ ਅਤੇ ਫਿਰ ਕਿਹਾ ‘ਗੋ ਬੈਕ ਟੂ ਯੂਅਰ ਕੰਟਰੀ’। ਇਹ ਸੁਣ ਕੇ ਇਸ ਸਿੱਖ ਡ੍ਰਾਈਵਰ ਨੇ ਹਊ-ਪਰੇ ਕਰਨ ਦੀ ਬਜਾਏ ਬਿਨਾਂ ਵਜ਼ਾ ਬੋਲੇ ਗਏ ਇਨ੍ਹਾਂ ਸ਼ਬਦਾਂ ਦਾ ਕਾਰਨ ਪੁੱਛਣ ਵਾਸਤੇ ਗੱਡੀ ਰੋਕ ਕੇ ਬੈਕ ਲਿਆ ਕੇ ਉਸਦੇ ਬਰਾਬਰ ਕੀਤੀ। ਸਿੱਖ ਡ੍ਰਾਈਵਰ ਨੇ ਆ ਕੇ ਪੁਛਿਆ ਕਿ ਤੁਸੀਂ ਕੀ ਕਹਿ ਰਿਹਾ ਸੀ? ਤਾਂ ਉਸਨੇ ਉਹੀ ਦੁਬਾਰਾ ਕਹਿਣਾ ਸ਼ੁਰੂ ਕਰ ਦਿੱਤੀ ਕਿ ਗੋ ਬੈਕ ਟੂ ਯੂਅਰ ਕੰਟਰੀ। ਜਦੋਂ ਇਸ ਸਿੱਖ ਡ੍ਰਾਈਵਰ ਨੇ ਕਿਹਾ ਕਿ ਉਹ ਨਿਊਜ਼ੀਲੈਂਡਰ ਹੈ ਤਾਂ ਹਮਲਾਵਾਰ ਨੇ ਕਿਹਾ ਕਿ ‘ਕੀ ਤੂੰ ਇਥੇ ਜਨਮਿਆ?’ ਇਹ ਸਿੱਖ ਜਦੋਂ ਸਾਰੀ ਘਟਨਾ ਨੂੰ ਜਦੋਂ ਵੀਡੀਓ ਵਿਚ ਲੈ ਰਿਹਾ ਸੀ ਤਾਂ ਉਸਨੇ ਫੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਉਸਨੇ ਪਾਣੀ ਵਾਲੇ ਪਾਈਪ ਨਾਲ ਉਸਨੂੰ ਗਿੱਲਾ ਵੀ ਕਰ ਦਿੱਤਾ। ਉਸਨੇ ਮਾਰਨ ਦੀ ਕੋਸ਼ਿਸ ਵੀ ਕੀਤੀ। ਪੀੜ੍ਹਤ ਸਿੱਖ ਵੱਲੋਂ ਹੁਣ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ। ਉਸਨੇ ਇਸ ਸਿੱਖ ਡ੍ਰਾਈਵਰ ਨੂੰ ਧਮਕੀ ਵੀ ਦਿੱਤੀ। ਜਿਸ ਸਮੇਂ ਇਹ ਘਟਨਾ ਘਟੀ ਉਹ ਸੱਜੇ ਪਾਸਾ ਕਾਰ ਧੋ ਰਿਹਾ ਸੀ, ਜੋ ਕਿ ਨਿਯਮਾਂ ਦੇ ਉਲਟ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਸਾਰੀ ਘਟਨਾ ਦੀ ਰਿਪੋਰਟ ਲੈ ਲਈ ਹੈ ਅਤੇ ਜਾਂਚ-ਪੜ੍ਹਤਾਲ ਕਰਕੇ ਪੁਲਿਸ ਇਸ ਸਬੰਧੀ ਕਾਰਵਾਈ ਕਰੇਗੀ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਬਹੁਕੌਮਾਂ ਲੋਕਾਂ ਦਾ ਅਮਨ ਪਸੰਦ ਦੇਸ਼ ਹੈ। ਸਰਕਾਰ ਮਲਟੀ ਕਲਚਰ ਨੂੰ ਪ੍ਰੋਮੋਟ ਕਰਦੀ ਹੈ ਪਰ ਕੁਝ ਪ੍ਰਤੀਸ਼ਤ ਲੋਕ ਪੂਰੇ ਦੇਸ਼ ਦਾ ਨਾਂਅ ਖਰਾਬ ਕਰ ਰਹੇ ਹਨ। ਘਟਨਾ ਵਿਚ ਸ਼ਾਮਿਲ ਇਹ ਗੋਰਾ ਵੇਖਣ ਨੂੰ ਚੰਗਾ ਭਲਾ ਬਿਜ਼ਨਸਮੈਨ ਲਗਦਾ ਪਰ ਈਰਖਾ ਨਾਲ ਕਿਵੇਂ ਸੜ ਰਿਹਾ, ਵੀਡੀਓ ਵਿਚ ਸਾਰੇ ਵੇਖ ਰਹੇ ਹਨ।

Install Punjabi Akhbar App

Install
×