‘ਮੈਲਬੋਰਨ ਕੱਪ’ ਘੋੜਿਆਂ ਦੀ ਰੇਸ ਦੌਰਾਨ ਇੱਕ ਹੋਰ ਜ਼ਖ਼ਮੀ ਘੋੜੇ ਨੂੰ ਮਾਰਨ ਤੇ ਜਾਂਚ ਲਈ ਉਠੀ ਮੰਗ

(ਐਨਥਨੀ ਵੈਨ ਡਾਈਕ ਨਾਮ ਦਾ ਘੋੜਾ (ਨਵੰਬਰ 3) ਰੇਸ ਦੌਰਾਨ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਾਨਵਰਾਂ ਪ੍ਰਤੀ ਕਲਿਆਣਕਾਰੀ ਸੰਸਥਾਵਾਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਬੀਤੇ ਦਿਨ (ਨਵੰਬਰ 3) ‘ਮੈਲਬੋਰਨ ਕੱਪ’ ਘੋੜਿਆਂ ਦੀ ਰੇਸ ਸਮੇਂ ਜਦੋਂ ਇਸ ਰੇਸ ਵਿੱਚ ਦੌੜਨ ਵਾਲਾ ਵਿਸ਼ਵ ਪੱਧਰ ਦੀ ਉਚ ਨਸਲ ਦਾ ਐਨਥਨੀ ਵੈਨ ਡਾਈਕ ਨਾਮ ਦਾ ਘੋੜਾ ਰੇਸ ਦੌਰਾਨ ਜ਼ਖ਼ਮੀ ਹੋ ਗਿਆ ਤਾਂ ਇਸ ਦੇ ਫੌਰਨ ਬਾਅਦ ਉਸਨੂੰ ਜਾਨ ਤੋਂ ਮਾਰ ਦਿੱਤਾ ਗਿਆ। ਇੰਗਲਿਸ਼ ਡਰਬੀ ਨਸਲ ਦਾ ਉਕਤ ਘੋੜਾ 2019 ਵਿੱਚ ਆਸਟ੍ਰੇਲੀਆ ਲਿਆਉਂਦਾ ਗਿਆ ਸੀ। ਇੰਗਲੈਂਡ ਤੋਂ ਸੰਸਥਾ ਆਰ.ਐਸ.ਪੀ.ਸੀ.ਏ. (Royal Society for the Prevention of Cruelty to Animals) ਦਾ ਦਾਅਵਾ ਹੈ ਕਿ ਉਕਤ 5 ਸਾਲਾਂ ਦੀ ਉਮਰ ਦਾ ਇਹ ਘੋੜਾ ਕੁੱਝ ਸਾਲਾਂ ਦੇ ਅੰਦਰ ਹੀ ਮੈਲਬੋਰਨ ਕੱਪ ਰੇਸਾਂ ਦੇ ਦੌਰਾਨ ਮਰਨ ਵਾਲਾ ਸੱਤਵਾਂ ਘੋੜਾ ਹੈ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਇਹ ਮਰਨ ਵਾਲੇ ਸਾਰੇ ਘੋੜੇ ਹੀ ਵਿਦੇਸ਼ਾਂ ਤੋਂ ਮੰਗਵਾਏ ਗਈ ਉਚਤਮ ਨਸਲ ਦੇ ਘੋੜੇ ਸਨ ਅਤੇ ਇਸ ਵਾਸਤੇ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਨ੍ਹਾਂ ਰੇਸਾਂ ਦਰਮਿਆਨ ਹੋ ਕੀ ਰਿਹਾ ਹੈ ਅਤੇ ਜਾਨਵਰਾਂ ਦੇ ਪ੍ਰਤੀ ਇੰਨੀ ਕਰੂਰਤਾ ਕਿਉਂ ਦਿਖਾਈ ਜਾ ਰਹੀ ਹੈ…..? ਸੰਸਥਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਦੇਸ਼. ਘੋੜਿਆਂ ਦੀ ਦੌੜ ਵਾਸਤੇ, ਮੈਲਬੋਰਨ ਦੇ ਉਕਤ ਰੇਸਾਂ ਦੇ ਗ੍ਰਾਊਂਡਾਂ ਦੇ ਟ੍ਰੈਕਾਂ ਵਿੱਚ ਸਾਲ 2018 ਕੁੱਝ ਫੇਰ ਬਦਲ ਵੀ ਕੀਤੇ ਗਏ ਸਨ, ਜਿਹੜੇ ਕਿ ਵਾਜਿਬ ਨਹੀਂ ਲੱਗ ਰਹੇ ਅਤੇ ਹਰ ਰੇਸ ਦੌਰਾਨ ਹੀ ਕਿਸੇ ਨਾ ਕਿਸੇ ਘੋੜੇ ਦੀ ਲੱਤ ਟੁੱਟ ਜਾਂਦੀ ਹੈ ਅਤੇ ਉਸਨੂੰ ਮਾਰ ਦਿੱਤਾ ਜਾਂਦਾ ਹੈ। ਜਾਨਵਰਾਂ ਦੇ ਅਧਿਕਾਰਾਂ ਦੀ ਰਾਖੀ ਦੀ ਇੱਕ ਹੋਰ ਸੰਸਥਾ ‘ਪੇਟਾ’ (People for the Ethical Treatment of Animals) ਨੇ ਵੀ ਉਕਤ ਦੁਰਘਟਨਾ ਤੋਂ ਦੁਖੀ ਹੋ ਕੇ ਆਰ.ਐਸ.ਪੀ.ਸੀ.ਏ. ਦੀ ਮੰਗ ਨੂੰ ਜਾਇਜ਼ ਠਹਿਰਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਨ੍ਹਾਂ ਦੁਰਘਟਨਾਵਾਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਜਿਹੀਆਂ ਜਾਨ-ਲੇਵਾ ਖੇਡਾਂ ਵੀ ਬੰਦ ਹੀ ਹੋਣੀਆਂ ਚਾਹੀਦੀਆਂ ਹਨ।

Install Punjabi Akhbar App

Install
×