ਗਾਇਕ ਆਰ ਨੇਤ ਦਾ ਨਵਾਂ ਗੀਤ  ‘ਲੁਟੇਰਾ’ ਹੋਇਆ ਲੋਕਪ੍ਰਿਯ, ਯੂਟਿਊਬ ‘ਤੇ ਟਰੈਂਡਿੰਗ ਨੰਬਰ ੧ ‘ਚ

R Nait Song News

ਗਾਇਕ ਆਰ ਨੇਤ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਉਸ ਦੇ ਨਵੇਂ ਗੀਤ ‘ਲੁਟੇਰਾ’ ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ ਪਹਿਲਾਂ ਆਏ ਗੀਤ ‘ਡਿਫਾਲਟਰ’, ‘ਦੱਬਦਾ ਕਿੱਥੇ ਆ’, ‘ਸਟਰਗਲਰ’ ਅਤੇ ‘ਪੋਆਏਜ਼ਨ’ ਨੇ ਬਣਾਇਆ ਸੀ।  ਆਰ ਨੇਤ ਨਾਲ ਇਸ ਗੀਤ ਨੂੰ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੀ ਦਮਦਾਰ ਆਵਾਜ਼ ਦਿੱਤੀ ਹੈ ਜੋ ਕਿ ਯੂਟਿਊਬ ‘ਤੇ ਟਰੈਂਡਿੰਗ ਨੰਬਰ ਇੱਕ ‘ਤੇ ਧਮਾਲਾਂ ਮਚਾ ਰਿਹਾ ਹੈ ਅਤੇ ਇਸ ਗੀਤ ਨੂੰ ਰਿਲੀਜ਼ ਦੇ ੨੦ ਘੰਟੇ ਵਿੱਚ ਹੀ ਯੂਟਿਊਬ ‘ਤੇ ੪ ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ, ਅਤੇ ਸੰਗੀਤ ਅਰਚੀਮਿਊਜ਼ਿਕ ਨੇ ਬਹੁਤ ਹੀ ਖੂਬਸੂਰਤ ਧੁਨਾਂ ਨਾਲ ਤਿਆਰ ਕੀਤਾ ਹੈ ਜਦਕਿ ਗੀਤ ਦੀ ਵੀਡੀਓ ਬੀ ਟੂ ਗੇਦਰ  ਵੱਲੋਂ ਤਿਆਰ ਕੀਤਾ ਗਿਆ।ਆਰ ਨੇਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੇ ਜਿਸ ਸੋਚ ਨਾਲ ਮਿਹਨਤ ਕੀਤੀ ਸੀ, ਬਿਲਕੁਲ ਉਸੇ ਤਰ੍ਹਾਂ ਦਾ ਹੀ ਨਤੀਜਾ ਵੀ ਮਿਲਿਆ ਹੈ।ਆਰ ਨੇਤ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਆਪਣੇ ਪਿਆਰੇ ਸਰੋਤਿਆਂ ਲਈ ਹੋਰ ਵੀ ਗੀਤ ਲੈ ਕੇ ਹਾਜ਼ਰ ਹੋਵੇਗਾ।ਜੱਸ ਰਿਕਾਰਡਸ ਵਲੋਂ ਰਿਲੀਜ਼ ਜਸਵੀਰਪਾਲ ਸਿੰਘ ਦੀ ਪੇਸ਼ਕਸ ਇਸ ਗੀਤੇ ‘ਚ ਆਰ ਨੇਤ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾ ਰਹੇ ਨੇ, ਜੋ ਚੀਜ਼ਾਂ ਨਹੀਂ ਸਗੋਂ ਲੋਕਾਂ ਦੇ ਦਿਲ ਲੁੱਟਦਾ ਹੈ।ਇਸ ਗੀਤ ਦੀ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਇਸ ‘ਚ ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੂੰ ਫੀਚਰ ਕੀਤਾ ਗਿਆ ਹੈ ।
ਹਰਜਿੰਦਰ ਜਵੰਦਾ

Install Punjabi Akhbar App

Install
×