ਆਸਟ੍ਰੇਲੀਆਈਆਂ ਦੀ ‘ਚੁੱਪੀ’ ਦਿਖਾਏਗੀ ਰੰਗ -ਮੋਰੀਸਨ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਕੱਲ੍ਹ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਆਸਟ੍ਰੇਲੀਆਈਆਂ ਦੀ ਚੁੱਪੀ ਹੀ ਰੰਗ ਦਿਖਾਏਗੀ ਅਤੇ ਉਹ ਆਸ ਕਰਦੇ ਹਨ ਕਿ ਲੋਕ ਕੋਲੀਸ਼ਨ ਸਰਕਾਰ ਨੂੰ ਹੀ ਚੁਣ ਕੇ ਦੋਬਾਰਾ ਤੋਂ ਸੱਤਾ ਦੀ ਵਾਗਡੋਰ ਸੌਂਪਣਗੇ ਅਤੇ ਇੱਕ ਵਾਰੀ ਫੇਰ ਤੋਂ ਆਸਟ੍ਰੇਲੀਆਈਆਂ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਆਸਟ੍ਰੇਲੀਆਈਆਂ ਦੀ ਗੱਲ ਕਰ ਰਹੇ ਹਨ ਜੋ ਕਿ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਨ ਅਤੇ ਉਹ ਉਨ੍ਹਾਂ ਮਿਹਨਤਕਸ਼ਾਂ ਦੀ ਪਸੰਦ, ਨਾ-ਪਸੰਦ ਨੂੰ ਵੀ ਭਲੀ ਭਾਂਤੀ ਜਾਣਦੇ ਹਨ।
ਜੀਵਨ ਸਬੰਧੀ ਜ਼ਰੂਰੀ ਵਸਤੂਆਂ ਦੀਆਂ ਵੱਧਦੀਆਂ ਕੀਮਤਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਵੱਧਦੀਆਂ ਹੀ ਰਹਿਣਗੀਆਂ, ਘੱਟ ਨਹੀਂ ਸਕਦੀਆਂ -ਫੇਰ ਸਰਕਾਰ ਭਾਵੇਂ ਕਿਸੇ ਦੀ ਵੀ ਕਿਉਂ ਨਾ ਆਵੇ…. ਇਹਨਾਂ ਨੂੰ ਘਟਾਇਆ ਜਾ ਹੀ ਨਹੀਂ ਸਕਦਾ। ਕਿਉਂਕਿ ਸਮੁੱਚਾ ਜਗਤ ਹੀ ਇਸ ਸਮੱਸਿਆ ਨੂੰ ਝੇਲ ਰਿਹਾ ਹੈ ਅਤੇ ਆਸਟ੍ਰੇਲੀਆ ਵੀ ਸਮੁੱਚੇ ਸੰਸਾਰ ਅੰਦਰ ਹੀ ਆਉਂਦਾ ਹੈ ਅਤੇ ਬਾਹਰੀ ਕਾਰਜਾਂ ਦਾ ਦੇਸ਼ ਦੀ ਆਰਥਿਕ ਸਥਿਤੀਆਂ ਉਪਰ ਅਸਰ ਅਤੇ ਦਬਾਅ ਪੈਣਾ ਵਾਜਿਬ ਹੈ ਅਤੇ ਅੱਜ, ਕੱਲ੍ਹ ਅਤੇ ਪਰਸੋਂ ਇਹ ਦਬਾਅ ਕਾਇਮ ਰਹੇਗਾ।

Install Punjabi Akhbar App

Install
×