ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਸੋਸ਼ਲ ਮੀਡੀਆ ਉਪਰ ਇੱਕ ਐਲਾਨ ਕਰਦਿਆਂ ਕਿਹਾ ਹੈ ਕਿ ਕੁਈਨਜ਼ਲੈਂਡ ਰਾਜ ਅੰਦਰ ਬਸਾਂ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਜਲਦੀ ਹੀ ਸਮਾਰਟ ਟਿਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਯਾਤਰੀ ਆਪਣੇ ਸਮਾਰਟਫੋਨ, ਸਮਾਰਟ ਵਾਚ, ਡੈਬਿਟ ਜਾਂ ਕ੍ਰੈਡਿਟ ਕਾਰਡਾਂ ਰਾਹੀਂ ਟਿਕਟਾਂ ਵਾਸਤੇ ਡਾਲਰਾਂ ਦਾ ਭੁਗਤਾਨ ਕਰ ਸਕਣਗੇ।
ਇਸ ਸੇਵਾ ਵਾਸਤੇ ਕੈਬੂਲਚਰ ਖੇਤਰ ਦੀਆਂ ਬਸ ਲਾਈਨਾਂ ਉਪਰ ਅਜਿਹੇ ਸਮਾਰਟ ਉਪਰਕਣ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਉਪਰੋਕਤ ਭੁਗਤਾਨ ਕੀਤੇ ਜਾ ਸਕਦੇ ਹਨ ਅਤੇ ਇਹ ਪ੍ਰਯੋਗ ਸਫ਼ਲ ਵੀ ਰਹੇ ਹਨ ਅਤੇ ਹੁਣ ਸਮੁੱਚੇ ਰਾਜ ਅੰਦਰ ਹੀ ਅਜਿਹੀਆਂ ਸੇਵਾਵਾਂ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾ ਰਹੀ ਹੈ।
ਹਾਲਾਂਕਿ ਰਾਜ ਭਰ ਵਿੱਚ ਰੇਲ ਸੇਵਾਵਾਂ ਤਹਿਤ ਉਪਰੋਕਤ ਸੁਵਿਧਾ ਉਪਲੱਭਧ ਹੈ।
ਨਿਊ ਸਾਊਥ ਵੇਲਜ਼ ਵਿੱਚ ਵੀ ਸਾਲ 2017 ਦੇ ਦੌਰਾਨ ਜਨਤਕ ਟ੍ਰਾਂਸਪੋਰਟਾਂ ਉਪਰ ਅਜਿਹਾ ਪ੍ਰਯੋਗ ਕੀਤਾ ਗਿਆ ਸੀ ਅਤੇ ਇਹ ਸੇਵਾ ਕੁੱਝ ਸਮੇਂ ਵਾਸਤੇ ਲਾਗੂ ਵੀ ਰਹੀ ਸੀ।