ਕੁਈਨਜ਼ਲੈਂਡ ਦੇ ਨਿਵਾਸੀਆਂ ਨੂੰ ਮੈਲਬੋਰਨ ਨਾ ਜਾਣ ਦੀ ਸਲਾਹ

(ਦ ਏਜ ਮੁਤਾਬਿਕ) ਕੁਈਨਜ਼ਲੈਂਡ ਅਤੇ ਮੈਲਬੋਰਨ ਵਿਚਾਲੇ ਭਾਵੇਂ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਢਿੱਲ ਦਿੱਤੀ ਗਈ ਹੈ ਪਰੰਤੂ ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਹਾਲੇ ਵੀ ਕੁਈਨਜ਼ਲੈਂਡ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਲਬੋਰਨ ਵੱਲ ਹਾਲ ਦੀ ਘੜੀ ਗੇੜਾ ਨਾ ਹੀ ਲਗਾਉਣ ਤਾਂ ਬਿਹਤਰ ਹੈ। ਡਾ. ਯੰਗ ਨੇ ਕਿਹਾ ਕਿ ਹਾਲ ਵਿੱਚ ਹੀ ਮੈਲਬੋਰਨ ਵਿੱਚ ਮਿਲੇ ਇੱਕ ਕਰੋਨਾ ਮਰੀਜ਼ ਕਾਰਨ ਲੋਕਾਂ ਨੂੰ ਸਲਾਹ ਹੈ ਕਿ ਜਿਹੜੇ ਵਿਅਕਤੀ ਜਨਵਰੀ 29 ਅਤੇ ਇਸਤੋਂ ਬਾਅਦ ਮੈਲਬੋਰਨ ਗਏ ਸੀ ਤਾਂ ਉਹ ਆਪਣਾ ਕਰੋਨਾ ਟੈਸਟ ਤੁਰੰਤ ਕਰਵਾਉਣ ਅਤੇ ਨਤੀਜਾ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਟ ਕਰਨ। ਉਨ੍ਹਾਂ ਇਹ ਵੀ ਕਿਹਾ ਜੇਕਰ ਕੋਈ ਵਿਅਕਤੀ, ਇਸੇ ਸਮੇਂ ਦੌਰਾਨਾ, ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਸੂਚੀ ਦੇ ਆਧਾਰ ਤੇ ਕਿਸੇ ਉਕਤ ਅਦਾਰੇ ਵਿੱਚ ਗਿਆ ਸੀ ਤਾਂ ਤੁਰੰਤ ਆਪਣੇ ਆਪ ਨੂੰ 14 ਦਿਨਾਂ ਲਈ ਕੁਆਰਨਟੀਨ ਕਰੇ ਅਤੇ ਆਪਣੇ ਕਰੋਨਾ ਟੈਸਟ ਦੇ ਨੈਗੇਟਿਵ ਨਤੀਜੇ ਆਉਣ ਤੱਕ ਕੁਆਰਨਟੀਨ ਵਿੱਚ ਹੀ ਰਹੇ ਕਿਉਂਕਿ ਇਹ ਸਾਰਿਆਂ ਦੀ ਸਿਹਤ ਦਾ ਮਾਮਲਾ ਹੈ ਅਤੇ ਇਸ ਲਈ ਇਖ਼ਲਾਕੀ ਅਤੇ ਕਾਨੂੰਨੀ ਤੌਰ ਤੇ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦੀ ਘੜੀ ਆਂਕੜਿਆਂ ਅਤੇ ਸਥਿਤੀਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਜੂਦਾ ਸਮੇਂ ਅੰਦਰ ਸੀਮਾਵਾਂ ਦੀ ਪਾਬੰਧੀ ਦੀ ਤਾਂ ਕੋਈ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ ਪਰੰਤੂ ਲੋਕਾਂ ਨੂੰ ਸਲਾਹ ਹੈ ਕਿ ਉਹ ਮੈਲਬੋਰਨ ਜਾਣ ਦੇ ਇਰਾਦੇ ਫੌਰੀ ਤੌਰ ਤੇ ਟਾਲ਼ ਦੇਣ ਤਾਂ ਬਿਹਤਰ ਹੈ। ਅਧਿਕਾਰੀਆਂ ਵੱਲੋਂ ਕੁਈਨਜ਼ਲੈਂਡ ਵਿਚਲੇ ਏਜਡ ਕੇਅਰ, ਅਪੰਗਤਾ ਦੇ ਸੈਂਟਰ ਅਤੇ ਰਿਹਾਇਸ਼ਾਂ, ਕੋਰੈਕਟਿਵ ਸੇਵਾਵਾਂ, ਜੇਲ੍ਹਾਂ, ਹਸਪਤਾਲ ਆਦਿ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਿੱਥੋਂ ਤੱਕ ਵੀ ਹੋ ਸਕੇ, ਜਨਵਰੀ 29 ਤੱਕ ਜੇਕਰ ਕਿਸੇ ਨੇ ਮੈਲਬੋਰਨ ਸ਼ਿਰਕਤ ਕੀਤੀ ਹੈ ਤਾਂ ਉਕਤ ਅਦਾਰੇ ਉਸ ਵਿਅਕਤੀ ਨੂੰ ਕਿਸੇ ਕਿਸਮ ਦੀ ਰਿਆਇਤ ਜਾਂ ਉਕਤ ਅਦਾਰਿਆਂ ਅੰਦਰ ਆਸਰਾ ਜਾਂ ਰਿਹਾਇਸ਼ ਨਾ ਦੇਣ ਅਤੇ ਫੌਰਨ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ।

Install Punjabi Akhbar App

Install
×