ਕੁਈਨਜ਼ਲੈਂਡ ਵਿੱਚ ਕੋਵਿਡ-19 ਦੀ ਨਵੀਂ ਲਹਿਰ ਤੋਂ ਸੁਚੇਤ ਹੁੰਦਿਆਂ, ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਮੁੱਖ ਸਿਹਤ ਅਧਿਕਾਰੀ ਦੀ ਸਲਾਹ ਨਾਲ ਐਲਾਨ ਕੀਤਾ ਹੈ ਕਿ ਕੱਲ (11 ਨਵੰਬਰ) ਤੋਂ ਰਾਜ ਭਰ ਵਿੱਚ ਕੋਵਿਡ-19 ਤੋਂ ਬਚਾਉ ਲਈ ਸਾਵਧਾਨੀਆਂ ਲਾਗੂ ਹੋ ਜਾਣਗੀਆਂ ਅਤੇ ਪੂਰੇ ਰਾਜ ਭਰ ਵਿੱਚ ਗ੍ਰੀਨ ਤੋਂ ਐਂਬਰ ਜ਼ੋਨ ਘੋਸ਼ਿਤ ਕੀਤਾ ਜਾ ਰਿਹਾ ਹੈ।
ਇਨ੍ਹਾਂ ਸਾਵਧਾਨੀਆਂ ਤਹਿਤ: ਸਿਹਤ ਕੇਂਦਰਾਂ ਆਦਿ ਅੰਦਰ ਜਾਣ ਸਮੇਂ, ਅਜਿਹੀਆਂ ਭੀੜ ਵਾਲੀਆਂ ਥਾਂਵਾਂ ਜਿੱਥੇ ਕਿ ਸਮਾਜਿਕ ਦੂਰੀ ਘੱਟ ਜਾਂਦੀ ਹੈ, ਜਨਤਕ ਟ੍ਰਾਂਸਪੋਰਟਾਂ ਵਿੱਚ, ਜੇਕਰ ਕੋਈ ਬਜ਼ੁਰਗ ਹੈ ਜਾਂ ਕੋਈ ਬਿਮਾਰੀ ਤੋਂ ਪੀੜਿਤ ਹੈ, ਅਤੇ ਜੇਕਰ ਕੋਈ ਅਜਿਹੇ ਕੇਂਦਰਾਂ ਵਿੱਚ ਜਾਂਦਾ ਹੈ ਜਿਵੇਂ ਕਿ ਹਸਪਤਾਲ ਅਤੇ ਜਾਂ ਫੇਰ ਜੀ.ਪੀ. ਆਦਿ, ਅਜਿਹੇ ਲੋਕਾਂ ਵਾਸਤੇ ਮੂੰਹਾਂ ਉਪਰ ਮਾਸਕ ਪਾਉਣੇ ਜ਼ਰੂਰੀ ਹਨ।
ਜੇਕਰ ਕੋਈ ਕੋਵਿਡ-19 ਤੋਂ ਗ੍ਰਸਤ ਹੈ ਤਾਂ ਘਰ ਅੰਦਰ ਰਹਿ ਕੇ ਉਸਨੂੰ ਹਰ ਦੋ ਦਿਨਾਂ ਬਾਅਦ ਰੈਪਿਡ ਐਂਟੀਜਨ ਟੈਸਟ ਕਰਨਾ ਚਾਹੀਦਾ ਹੈ।
ਹਾਲ ਦੀ ਘੜੀ ਘਰਾਂ ਵਿੱਚੋਂ ਕੰਮ ਕਰਨ ਦੀਆਂ ਹਦਾਇਤਾਂ ਆਦਿ ਨਹੀਂ ਹਨ ਪਰੰਤੂ ਜੇਕਰ ਕੋਈ ਅਜਿਹਾ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਨਿਜੀ ਅਦਾਰੇ ਆਪਣਾ ਫੈਸਲਾ ਆਪ ਹੀ ਲੈ ਸਕਦੇ ਹਨ।
ਜੇਕਰ ਇਸਤੋਂ ਬਾਅਦ ਵੀ ਖਤਰਾ ਵੱਧਦਾ ਹੈ ਤਾਂ ਫੇਰ ਰੈਡ ਜ਼ੋਨ ਘੋਸ਼ਿਤ ਹੋਣਾ ਵਾਜਿਬ ਹੈ। ਅਤੇ ਰੈਡ ਜ਼ੋਨ ਦੌਰਾਨ ਕਰੋਨਾ ਦੀਆਂ ਪਾਬੰਧੀਆਂ ਨੂੰ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ।