ਕੁਈਨਜ਼ਲੈਂਡ – ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਰਾਹੀਂ ਦਰਸਾਇਆ ਗਿਆ ਹੈ ਕਿ ਅਜਿਹੇ ਅਧਿਆਪਕ ਜਾਂ ਹੋਰ ਸਟਾਫ, ਜਿਨ੍ਹਾਂ ਨੇ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਕੋਵਿਡ-19 ਦਾ ਟੀਕਾਕਰਣ ਨਹੀਂ ਕਰਵਾਇਆ ਅਤੇ ਉਨ੍ਹਾਂ ਨੇ ਜਾਣਬੁੱਝ ਕੇ ਟੀਕਾਕਰਣ ਤੋਂ ਇਨਕਾਰ ਕੀਤਾ ਹੈ, ਦੀ ਪ੍ਰਤੀ ਹਫ਼ਤਾ 25 ਡਾਲਰਾਂ ਤੋਂ ਲੈ ਕੇ 90 ਡਾਲਰ ਤੱਕ ਦਾ ਜੁਰਮਾਨਾ (18 ਹਫ਼ਤਿਆਂ ਲਈ) ਕੀਤਾ ਜਾਵੇਗਾ ਅਤੇ ਇਹ ਜੁਰਮਾਨਾ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਸਿੱਧੇ ਤੌਰ ਤੇ ਹੀ ਕੱਟ ਲਿਆ ਜਾਵੇਗ। ਇਸ ਸ਼੍ਰੇਣੀ ਵਿੱਚ ਸਿੱਖਿਆ ਨਾਲ ਸਬੰਧਤ ਜਨਤਕ ਸਕੂਲਾਂ ਦੇ ਸਾਰੇ ਹੀ ਮੁਲਾਜ਼ਮ ਆਉਂਦੇ ਹਨ ਜਿਨ੍ਹਾਂ ਵਿੱਚ ਕਿ ਅਧਿਆਪਕ, ਸਹਾਇਕ, ਅਧਿਕਾਰੀ, ਕਾਰਜਕਾਰੀ ਅਮਲਾ, ਸਫਾਈ ਸੇਵਕ, ਆਦਿ ਸਭ ਸ਼ਾਮਿਲ ਹਨ।
ਰਾਜ ਦੇ ਸਿੱਖਿਆ ਮੰਤਰੀ ਗ੍ਰੇਸ ਗ੍ਰੇਸ ਨੇ ਕਿਹਾ ਹੈ ਕਿ ਰਾਜ ਭਰ ਦੇ 54,000 ਦੀ ਨਫ਼ਰੀ ਵਾਲੇ ਇਸ ਸਟਾਫ਼ ਵਿੱਚ ਕੇਵਲ 900 ਦੀ ਗਿਣਤੀ ਹੀ ਉਪਰੋਕਤ ਜੁਰਮਾਨਾ ਅਧੀਨ ਆਉਂਦੀ ਹੈ ਕਿਉਂਕਿ ਬਾਕੀ ਸਭ ਨੇ ਕੋਵਿਡ ਗਾਈਡਲਾਈਨਾਂ ਦਾ ਪੂਰੀ ਤਰ੍ਹਾਂ ਪਾਲਣਾ ਕੀਤੀ ਹੋਈ ਹੈ।