ਕੁਈਨਜ਼ਲੈਂਡ ਵਿੱਚ ਇੱਕੋ ਦਿਨ ਕਰੋਨਾ ਦੇ 79 ਨਵੇਂ ਮਾਮਲੇ ਦਰਜ, ਕੁੱਲ ਦੀ ਸੰਖਿਆ ਹੋਈ 269…., 61 ਮਾਮਲੇ ਓਮੀਕਰੋਨ ਦੇ…

ਕੁਈਨਜ਼ਲੈਂਡ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਜੋਹਨ ਗੈਰਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 79 ਮਾਮਲੇ (ਹੁਣ ਤੱਕ ਦਾ ਸਭ ਤੋਂ ਵੱਡਾ ਇੱਕ ਦਿਨ ਦਾ ਆਂਕੜਾ) ਦਰਜ ਹੋਏ ਹਨ ਜਿਨ੍ਹਾਂ ਦੀ ਕੁੱਲ ਸੰਖਿਆ ਹੁਣ 269 ਤੱਕ ਪਹੁੰਚ ਗਈ ਹੈ ਅਤੇ ਇਨ੍ਹਾਂ ਵਿੱਚ 61 ਮਾਮਲੇ ਓਮੀਕਰੋਨ ਦੇ ਪ੍ਰਮਾਣਿਕ ਹੋ ਚੁਕੇ ਹਨ।
ਰਾਜ ਵਿੱਚ ਇਨ੍ਹਾਂ ਮੀਰਜ਼ਾਂ ਦੇ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।
ਦਿਸੰਬਰ 22 ਤੋਂ ਕੋਵਿਡ-19 ਮਰੀਜ਼ ਦੇ ਨਜ਼ਦੀਕੀ ਸੰਪਰਕਾਂ ਵਾਲੇ ਵਿਅਕਤੀਆਂ ਲਈ ਹੁਣ 7 ਦਿਨਾਂ ਦੇ ਕੁਆਰਨਟੀਨ ਦੀਆਂ ਤਾਕੀਦਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਪਹਿਨਾਂ 14 ਦਿਨਾਂ ਲਈ ਤੈਅ ਸਨ। ਪਰੰਤੂ ਇਹ ਹਦਾਇਤ ਉਨ੍ਹਾਂ ਲਈ ਹੀ ਹੋਵੇਗੀ ਜਿਨ੍ਹਾਂ ਨੂੰ ਕਿ ਪੂਰਨ ਵੈਕਸੀਨੇਸ਼ਨ ਦੀਆਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ ਅਤੇ ਹੋਰਨਾਂ ਨੂੰ 14 ਦਿਨਾਂ ਲਈ ਹੀ ਕੁਆਰਨਟੀਨ ਹੋਣਾ ਪਵੇਗਾ।
ਮੁੱਖ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਨਿਯਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਨ (ਪੂਰਨ ਟੀਕਾਕਰਣ ਅਤੇ ਮਾਸਕ ਆਦਿ ਪਾਉਣ) ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਪੀੜਿਤਾਂ ਦੀ ਸੰਖਿਆ ਵਧਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Install Punjabi Akhbar App

Install
×