ਕੁਈਨਜ਼ਲੈਂਡ ਵਿੱਚ ਕੋਵਿਡ-19 ਦੇ 2 ਨਵੇਂ ਮਾਮਲੇ ਦਰਜ

ਕੁਈਨਜ਼ਲੈਂਡ ਪ੍ਰੀਮੀਅਰ, ਐਨਸਟੇਸੀਆ ਪਾਲਾਸ਼ਾਈ ਨੇ ਕਿਹਾ ਕਿ ਬੀਤੇ ਸ਼ਨਿਚਰਵਾਰ ਤੋਂ ਬ੍ਰਿਸਬੇਨ ਅਤੇ ਮੋਰਟਨ ਬੇਅ ਵਿਚਲਾ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਬੇਸ਼ੱਕ ਕਰੋਨਾ ਦੇ ਡੈਲਟਾ ਅਤੇ ਅਲਫਾ ਸਟਰੇਨਾਂ ਨੇ ਰਾਜ ਅੰਦਰ ਹਮਲਾ ਕੀਤਾ ਸੀ ਪਰੰਤੂ ਉਨ੍ਹਾਂ ਨੂੰ ਉਮੀਦ ਹੈ ਕਿ ਜਨਤਕ ਸਹਿਯੋਗ ਨਾਲ ਉਹ ਬਹੁਤ ਜਲਦੀ ਅਤੇ ਪੂਰੀ ਤੇਜ਼ੀ ਨਾਲ ਇਸ ਖ਼ਤਰੇ ਤੋਂ ਦੂਰ ਹੋ ਰਹੇ ਹਨ ਅਤੇ ਬੀਤੇ ਕੱਲ੍ਹ ਐਤਵਾਰ ਨੂੰ ਜਿਹੜੇ 2 ਨਵੇਂ ਮਾਮਲੇ ਦਰਜ ਹੋਏ ਹਨ ਉਨ੍ਹਾਂ ਦੇ ਵੀ ਅੱਗੇ ਫੈਲਾਅ ਦਾ ਹਾਲ ਦੀ ਘੜੀ ਕੋਈ ਖ਼ਤਰਾ ਨਹੀਂ ਹੈ, ਪਰੰਤੂ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰੋਨਾ ਆਪਣੇ ਬਦਲਦੇ ਸਰੂਪਾਂ ਦੇ ਨਾਲ ਹਰ ਸਮੇਂ ਮੌਜੂਦ ਹੈ ਇਸ ਲਈ ਅਹਿਤਿਆਦਨ ਕਾਰਵਾਈਆਂ ਤੋਂ ਅਸੀਂ ਪ੍ਰਹੇਜ਼ ਨਹੀਂ ਕਰ ਸਕਦੇ।
ਆਉਣ ਵਾਲੇ ਸ਼ੁੱਕਰਵਾਰ ਤੋਂ ਹਰ ਕਿਸੇ ਨੂੰ ਕੁਈਨਜ਼ਲੈਂਡ ਚੈਕ ਇਨ ਐਪ ਇਸਤੇਮਾਲ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਹਰ ਉਹ ਵਿਅਕਤੀ ਜੋ ਕਿ ਕਿਸੇ ਹੋਟਲ, ਰੈਸਟੌਰੈਂਟ, ਬਾਰ, ਕੈਫੇ, ਸ਼ਾਪਿੰਗ ਸੈਂਟਰ, ਸੈਲੂਨ, ਜਿਮ, ਸਟੇਡੀਅਮ, ਥੀਮ ਪਾਰਕ ਅਤੇ ਯੂਨੀਵਰਸਿਟੀਆਂ ਆਦਿ ਵਿੱਚ ਆਵਾਗਮਨ ਕਰਦਾ ਹੈ, ਉਸ ਲਈ ਇਸ ਐਪ ਦਾ ਇਸਤੇਮਾਲ ਲਾਜ਼ਮੀ ਹੈ।
ਰਾਜ ਅੰਦਰ ਮੌਜੂਦਾ ਸਮਿਆਂ ਵਿੱਚ ਕਰੋਨਾ ਦੇ 47 ਐਕਟਿਵ ਮਾਮਲੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks