ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ, ਕੋਵਿਡ-19 ਦੇ 3 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਹ ਮਾਮਲੇ ਪੱਛਮੀ ਬ੍ਰਿਸਬੇਨ ਵਿਚਲੇ ਕਲਸਟਰ ਨਾਲ ਜੁੜੇ ਹਨ ਅਤੇ ਚੰਗੀ ਗੱਲ ਇਹ ਹੈ ਕਿ ਆਪਣੇ ਇਨਫੈਕਸ਼ਨ ਦੌਰਾਨ ਉਕਤ ਸਾਰੇ ਹੀ ਵਿਅਕਤੀ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਸਨ ਅਤੇ ਕੇਰਨਜ਼ ਬਾਰੇ ਵੀ ਉਨ੍ਹਾਂ ਕਿਹਾ ਕਿ ਇੱਥੇ ਦੇ ਟੈਕਸੀ ਡਰਾਈਵਰ ਵਾਲੇ ਮਾਮਲੇ ਨਾਲ ਹੋਰ ਕੋਈ ਵਿਅਕਤੀ ਡੈਲਟਾ ਵੇਰੀਐਂਟ ਤੋਂ ਪੀੜਿਤ ਨਹੀਂ ਹੋਇਆ ਅਤੇ ਇਹ ਮਾਮਲਾ ਵੀ ਇੱਕ ਸਥਾਨਕ ਮੈਰੀਨ ਪਾਇਲਟ ਅਤੇ ਉਕਤ ਟੈਕਸੀ ਡਰਾਈਵਰ ਦਰਮਿਆਨ ਹੀ ਸੀਮਿਤ ਰਿਹਾ।
ਉਨ੍ਹਾਂ ਬੇਰਨ ਸ਼ਾਇਰ, ਰਿਚਮੰਡ ਵੈਲੀ, ਲਿਜ਼ਮੋਰ ਅਤੇ ਬੈਲੀਨਾ ਵਿੱਚ ਬੀਤੇ ਕੱਲ੍ਹ, ਸੋਮਵਾਰ ਸ਼ਾਮ ਦੇ 6 ਵਜੇ ਤੋਂ ਲਗਾਏ ਗਏ ਲਾਕਡਾਊਨ ਬਾਰੇ ਕਿਹਾ ਕਿ ਉਕਤ ਲਾਕਡਾਊਨ, ਸ਼ਹਿਰ ਵਿੱਚ ਸਿਡਨੀ ਤੋਂ ਕਰੋਨਾ ਨਾਲ ਪਾਜ਼ਿਟਿਵ ਵਿਅਕਤੀ ਆਇਆ ਸੀ ਅਤੇ (ਗੋਲਡ ਕਾਸਟ ਆਦਿ ਵਿੱਚ) ਘੁੰਮਦਾ ਰਿਹਾ ਸੀ ਅਤੇ ਇਸੇ ਕਾਰਨ ਅਹਿਤਿਆਦਨ ਇਨ੍ਹਾਂ ਇਲਾਕਿਆਂ ਵਿੱਚ ਲਾਕਡਾਊਨ ਲਗਾਇਆ ਗਿਆ ਹੈ।
ਇਸੇ ਸਮੇਂ ਦੌਰਾਨ ਉਕਤ ਖੇਤਰ ਵਿੱਚ 4,200 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੇਰਨਜ਼ ਅਤੇ ਯਾਰਾਬਾਹ ਦੇ ਐਬੋਰਿਜਨਲ ਖੇਤਰ ਵਿੱਚ ਵੀ 3 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਹੈ ਜੋ ਕਿ ਕੱਲ੍ਹ, ਬੁੱਧਵਾਰ ਨੂੰ ਬਾਅਦ ਦੁਪਹਿਰ 4 ਵਜੇ ਖ਼ਤਮ ਹੋਣਾ ਨੀਯਤ ਕੀਤਾ ਗਿਆ ਹੈ।