ਕੁਈਨਜ਼ਲੈਂਡ ਵਿੱਚ ਕਰੋਨਾ ਦੇ 7 ਮਾਮਲੇ ਦਰਜ -ਪ੍ਰੀਮੀਅਰ ਨੇ ਨਿਊ ਸਾਊਥ ਵੇਲਜ਼ ਤੋਂ ਕੀਤੀ ਪੂਰਨ ਬੰਦ ਵਾਲੇ ਪਲਾਨ ਦੀ ਮੰਗ

ਪ੍ਰੀਮੀਆਰ ਐਨਸਟੇਸੀਆ ਪਾਲਾਸ਼ਾਈ ਨੇ ਕਰੋਨਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 7 ਨਵੇਂ ਮਾਮਲੇ ਪਾਏ ਗਏ ਹਨ ਅਤੇ ਸਾਰੇ ਹੀ ਪੱਛਮੀ ਬ੍ਰਿਸਬੇਨ ਵਾਲੇ ਕਲਸਟਰ ਨਾਲ ਜੁੜੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੀ ਨਵੇਂ ਮਾਮਲੇ ਪਹਿਲਾਂ ਤੋਂ ਹੀ ਉਨ੍ਹਾਂ ਦੇ ਘਰਾਂ ਵਿੱਚ ਕੁਆਰਨਟੀਨ ਕੀਤੇ ਹੋਏ ਹਨ ਅਤੇ ਉਨ੍ਹਾਂ ਨਾਲ ਸਮਾਜਿਕ ਤੌਰ ਤੇ ਕੋਈ ਖ਼ਤਰਾ ਨਹੀਂ ਹੈ।
ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਰਾਜ ਵਿੱਚ ਵੱਧਦੇ ਕਰੋਨਾ ਮਰੀਜ਼ਾਂ ਕਾਰਨ ਨਿਊ ਸਾਊਥ ਵੇਲਜ਼ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰਨ ਬੰਦ ਵਾਲੇ ਪਲਾਨ ਉਪਰ ਅਮਲ ਕਰਨ ਤਾਂ ਕਿ ਹੋਰ ਰਾਜਾਂ ਵਿੱਚ ਕਰੋਨਾ ਦਾ ਫੈਲਾਅ ਰੋਕਿਆ ਜਾ ਸਕੇ।
ਉਹ ਇਸ ਮੁੱਦੇ ਨੂੰ ਅੱਜ ਨੈਸ਼ਨਲ ਕੈਬਨਿਟ ਦੀ ਮੀਟਿੰਗ ਵਿੱਚ ਵੀ ਚੁੱਕਣ ਜਾ ਰਹੇ ਹਨ।
ਰਾਜ ਅੰਦਰ ਇਸ ਸਮੇਂ ਮੌਜੂਦਾ ਕਰੋਨਾ ਮਰੀਜ਼ਾਂ (ਬ੍ਰਿਸਬੇਨ ਕਲਸਟਰ) ਦਾ ਆਂਕੜਾ 137 ਹੈ ਅਤੇ ਇੱਕ ਹੋਰ ਕਰੋਨਾ ਪੀੜਿਤ ਵਿਅਕਤੀ ਬਾਹਰਲੇ ਦੇਸ਼ ਤੋਂ ਆਇਆ ਦੱਸਿਆ ਗਿਆ ਹੈ।

Install Punjabi Akhbar App

Install
×