ਕੁਈਨਜ਼ਲੈਂਡ ਵਿੱਚ ਕਰੋਨਾ ਦੇ 1 ਮਾਮਲੇ ਦੀ ਹੋਈ ਪੁਸ਼ਟੀ, ਹੋਰਾਂ ਦਾ ਖ਼ਦਸ਼ਾ ਸਰਕਾਰ ਵੱਲੋਂ ਜਾਹਿਰ

ਕੁਈਨਜ਼ਲੈਂਡ ਰਾਜ ਦੇ ਸਿਹਤ ਮੰਤਰੀ ਯੈਵੇਟ ਡੀ ਆਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਦੇ ਗੋਲਡ ਕੋਸਟ ਖੇਤਰ ਵਿੱਚ ਕਰੋਨਾ ਦਾ ਘੱਟੋ ਘੱਟ 1 ਮਾਮਲਾ (ਏਵੀਏਸ਼ਨ ਟ੍ਰੇਨਿੰਗ ਸੈਂਟਰ ਵਿਖੇ ਕਰੋਨਾ ਪਾਜ਼ਿਟਿਵ ਵਰਕਰ ਦਾ ਨਜ਼ਦੀਕੀ ਸਬੰਧੀ) ਦਰਜ ਕੀਤਾ ਗਿਆ ਹੈ ਅਤੇ ਇੱਕ ਹੋਰ ਮਾਮਲਾ ਜੋ ਕਿ ਇੱਕ ਟਰੱਕ ਡਰਾਈਵਰ ਦਾ ਹੈ ਅਤੇ ਉਹ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਪਾਜ਼ਿਟਿਵ ਹੋਇਆ ਸੀ, ਵੀ ਆਪਣੇ ਇਨਫੈਕਸ਼ਨ ਦੌਰਾਨ ਗੋਲਡ ਕੋਸਟ ਵਿਖੇ ਘੁੰਮਦਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਉਕਤ ਖੇਤਰ ਵਿੱਚ ਕਰੋਨਾ ਦੇ ਹੋਰ ਵੀ ਮਾਮਲੇ ਦਰਜ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਉਕਤ ਪਹਿਲਾ ਵਾਲਾ ਮਾਮਲਾ ਜੋ ਕਿ 50ਵਿਆਂ ਸਾਲਾਂ ਦੇ ਵਿਅਕਤੀ ਦਾ ਹੈ ਅਤੇ ਬਿਗੇਰਾ ਵਾਟਰਜ਼ ਦਾ ਰਹਿਣ ਵਾਲਾ ਹੈ, ਦੀ ਵੈਕਸੀਨੈਸ਼ਨ ਵੀ ਪੂਰੀ ਹੋਈ ਹੈ।
ਡਰਾਈਵਰ ਵਾਲਾ ਮਾਮਲਾ ਅਸਲ ਵਿੱਚ ਨਿਊ ਸਾਊਥ ਵੇਲਜ਼ ਦਾ ਹੈ ਪਰੰਤੂ ਉਹ ਗਾਵੇਨ ਖੇਤਰ ਦਾ ਰਹਿਣ ਵਾਲਾ ਹੈ ਅਤੇ 25 ਤੋਂ 27 ਸਤੰਬਰ ਤੱਕ ਆਮ ਹੀ ਜਨਤਕ ਤੌਰ ਤੇ ਘੁੰਮਦਾ ਫਿਰਦਾ ਰਿਹਾ ਹੈ ਅਤੇ ਜ਼ਾਹਿਰ ਹੈ ਕਿ ਉਸਦੇ ਸੰਪਰਕ ਆਦਿ ਵਿੱਚ ਕੁੱਝ ਹੋਰ ਲੋਕ ਵੀ ਆਏ ਹੋ ਸਕਦੇ ਹਨ।

Install Punjabi Akhbar App

Install
×