ਕੁਈਨਜ਼ਲੈਂਡ ਅੰਦਰ ਕੋਈ ਵੀ ਕਰੋਨਾ ਦਾ ਤਾਜ਼ਾ ਮਾਮਲਾ ਦਰਜ ਨਹੀਂ ਅਤੇ ਪੀਟਰ ਡਟਨ ਨੇ ਕਿਹਾ ਕਿ ਵੈਕਸਿਨ ਦੇ ਵਿਤਰਣ ਵਿੱਚ ਉਠ ਰਹੀਆਂ ਸ਼ੰਕਾਵਾਂ ਬੇਬੁਨਿਆਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 24 ਘੰਟਿਆਂ ਦੌਰਾਨ ਕੁਈਨਜ਼ਲੈਂਡ ਅੰਦਰ ਕੋਈ ਵੀ ਕੋਵਿਡ-19 ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਉਧਰ ਫੈਡਰਲ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸਿਨ ਸਬੰਧੀ ਜੋ ਵੀ ਫਜ਼ੂਲ ਦੀਆਂ ਸ਼ੰਕਾਵਾਂ, ਵਿਰੋਧੀਆਂ ਵੱਲੋਂ ਉਠਾਈਆਂ ਜਾ ਰਹੀਆਂ ਹਨ ਸਿਰੇ ਤੋਂ ਹੀ ਬੇਬੁਨਿਆਦ ਹਨ ਅਤੇ ਉਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਹੈ। ਸਭ ਕੁੱਝ ਠੀਕ ਠਾਕ ਚੱਲ ਰਿਹਾ ਹੈ ਅਤੇ ਸਾਨੂੰ ਅਮਰੀਕਾ ਜਾਂ ਬ੍ਰਿਟੇਨ ਵਾਂਗੂੰ ਕਿਸੇ ਕਿਸਮ ਦਾ ਪਾਗਲਪਣ ਫੈਲਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੀ ਸਹੀ-ਬੱਧਤਾ ਅਤੇ ਲੈਅ-ਬੱਧਤਾ ਬਿਲਕੁਲ ਸਹੀ ਰਾਹਾਂ ਉਪਰ ਚੱਲ ਰਹੀ ਹੈ ਅਤੇ ਨਿਰਾਧਾਰ ਸ਼ੰਕਾਵਾਂ ਨੂੰ ਵਿਰੋਧੀਆਂ ਵੱਲੋਂ ਇੱਕ ਦਮ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ਼ ਅੰਦਰ ਦਾ ਮਾਹੌਲ ਬਿਲਕੁਲ ਸ਼ਾਂਤ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਲਾਕਡਾਊਨ ਅਤੇ ਬਾਰਡਰਾਂ ਨੂੰ ਸੀਲ ਕਰਨਾ ਹੁਣ ਭਵਿੱਖ ਵਿੱਚ ਵਾਰਾ ਨਹੀਂ ਖਾਣਾ ਅਤੇ ਸਾਨੂੰ ਸਭ ਨੂੰ ਅਹਿਤਿਆਦ ਵਰਤ ਕੇ ਅਤੇ ਸਾਰੇ ਕੰਮਾਂ ਕਾਰਾਂ ਨੂੰ ਚਾਲੂ ਰੱਖਦਿਆਂ ਇਸ ਭਿਆਨਕ ਬਿਮਾਰੀ ਨਾਲ ਲੜਾਈ ਜਾਰੀ ਰੱਖਣੀ ਪਵੇਗੀ ਕਿਉਂਕਿ ਕੰਮ ਧੰਦੇ ਬੰਦ ਕਰਕੇ ਕਿਸੇ ਦਾ ਕੁੱਝ ਵੀ ਨਹੀਂ ਸੰਵਰਨਾ ਅਤੇ ਹਰ ਪੱਖੋਂ ਨੁਕਸਾਨ ਹੀ ਹੁੰਦਾ ਹੈ ਅਤੇ ਇਸ ਦੀ ਜ਼ਿਆਦਾ ਛੋਟੇ ਮੋਟੇ ਕੰਮ ਧੰਦੇ ਕਰਨ ਵਾਲਿਆਂ ਨੂੰ ਸਹਿਣੀ ਪੈਂਦੀ ਹੈ।
ਕੁਈਨਜ਼ਲੈਂਡ ਦੇ ਡਿਪਟੀ ਪ੍ਰੀਮੀਅਰ ਸਟੀਵਨ ਮਾਈਲਜ਼ ਦਾ ਕਹਿਣਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ 7,514 ਕਰੋਨਾ ਟੈਸਟ ਕੀਤੇ ਗਏ ਅਤੇ ਇਹ ਵਧੀਆ ਖ਼ਬਰ ਹੈ ਕਿ ਕੋਈ ਵੀ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ। ਜਿੰਨੇ ਵੀ ਟੈਸਟ ਕੀਤੇ ਜਾ ਰਹ ਹਨ, ਸਭ ਦੇ ਨਤੀਜੇ ਨੈਗੇਟਿਵ ਹੀ ਆ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਬ੍ਰਿਸਬੇਨ ਵਿਚਲੇ ਲਗਾਏ ਗਏ 3 ਦਿਨਾਂ ਦੇ ਲਾਕਡਾਊਨ ਦਾ ਹੀ ਨਤੀਜਾ ਹੈ ਅਤੇ ਸਰਕਾਰ ਦੇ ਉਤਮ ਕਦਮ ਵਾਸਤੇ ਉਹ ਸਰਕਾਰ ਦਾ ਅਤੇ ਜਨਤਕ ਤੌਰ ਤੇ ਸਾਥ ਨਿਭਾਉਣ ਵਾਸਤੇ ਸਮੁੱਚੀ ਜਨਤਾ ਦਾ ਧੰਨਵਾਦ ਕਰਦੇ ਹਨ।

Install Punjabi Akhbar App

Install
×