ਵਧੀਕ ਪ੍ਰੀਮੀਅਰ -ਸਟੀਵਨ ਮਾਈਲਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 13 ਨਵੇਂ ਮਾਮਲੇ ਪਾਏ ਗਏ ਹਨ ਜਿਨ੍ਹਾਂ ਵਿੱਚੋਂ 1 ਨੂੰ ਛੱਡ ਕੇ ਸਾਰੇ ਹੀ ਪਹਿਲਾਂ ਵਾਲੇ ਦਰਜ (ਇੰਡੂਰੂਪਿਲੀ ਕਲਸਟਰ) ਮਾਮਲਿਆਂ ਨਾਲ ਜੁੜੇ ਹਨ। ਜਨਤਕ ਤੌਰ ਤੇ ਲਗਾਇਆ ਗਿਆ ਇੱਕ ਹਫ਼ਤੇ ਦਾ ਲਾਕਡਾਊਨ ਐਤਵਾਰ ਨੂੰ ਸ਼ਾਮ ਦੇ 4 ਵਜੇ ਚੁੱਕੇ ਜਾਣ ਦੀਆਂ ਸੰਭਾਵਨਾਵਾਂ ਬਰਕਰਾਰ ਹਨ ਪਰੰਤੂ ਮੁੱਖ ਸਿਹਤ ਅਧਿਕਾਰੀ ਡਾ. ਜੀਨੇਟ ਯੰਗ ਦਾ ਕਹਿਣਾ ਹੈ ਕਿ ਉਹ ਪਹਿਲਾਂ ਦਿਨ ਦੀਆਂ ਗਤੀਵਿਧੀਆਂ ਅਤੇ ਕਰੋਨਾ ਦੇ ਆਂਕੜਿਆਂ ਨੂੰ ਵਾਚਣਗੇ ਅਤੇ ਫੇਰ ਹੀ ਜਨਤਕ ਹਿਤ ਦੇ ਫੈਸਲੇ ਲੈਣਗੇ।
ਜ਼ਿਕਰਯੋਗ ਹੈ ਕਿ ਇਸੇ ਸਮੇਂ ਦੌਰਾਨ ਰਾਜ ਅੰਦਰ 40,835 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।