ਕੁਈਨਜ਼ਲੈਂਡ ਵਿੱਚ ਕਰੋਨਾ ਦੇ 10 ਨਵੇਂ ਮਾਮਲੇ ਦਰਜ, 2 ਦੇ ਸਮਾਜਿਕ ਤੌਰ ਤੇ ਬਾਹਰਵਾਰ ਘੁੰਮਣ ਦੀ ਰਿਪੋਰਟ

ਮੁੱਖ ਸਿਹਤ ਅਧਿਕਾਰੀ ਡਾ. ਜੀਨੈਟ ਯੰਗ ਅਤੇ ਵਧੀਕ ਪ੍ਰੀਮੀਅਰ ਸਟੀਵਨ ਮਾਈਲਜ਼ ਨੇ ਇੱਕ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 10 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਨ੍ਹਾਂ ਦਾ ਸਬੰਧ ਘਰੇਲੂ ਤੌਰ ਤੇ ਅਤੇ ਇੰਡੂਰੂਪਿਲੀ ਕਲਸਟਰ ਨਾਲ ਪਾਇਆ ਗਿਆ ਹੈ ਅਤੇ ਇਸ ਕਲਸਟਰ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 89 ਹੋ ਗਈ ਹੈ। ਅਤੇ ਇਨ੍ਹਾਂ ਨਵੇਂ ਮਾਮਲਿਆਂ ਵਿੱਚ 5 ਬੱਚੇ ਵੀ ਸ਼ਾਮਿਲ ਹਨ।
ਇਸੇ ਦੌਰਾਨ ਰਾਜ ਅੰਦਰ 48,000 ਕਰੋਨਾ ਦੇ ਟੈਸਟਾਂ ਦੇ ਨਤੀਜੇ ਵੀ ਪ੍ਰਾਪਤ ਹੋਏ ਹਨ। ਅੱਜ ਤੋਂ ਰਾਜ ਭਰ ਵਿੱਚ 113 ਮੈਟਰੋਪਾਲਿਟਿਨ ਕਮਿਊਨਿਟੀ ਫਾਰਮੇਸੀਆਂ ਉਪਰ ਵੀ ਕਰੋਨਾ ਤੋਂ ਬਚਾਉ ਲਈ ਟੀਕਾਕਰਣ ਸ਼ੁਰੂ ਕੀਤਾ ਜਾ ਰਿਹਾ ਹੈ।
ਅੱਜ ਤੱਕ ਦੇ ਆਂਕੜਿਆਂ ਮੁਤਾਬਿਕ, 38.19% ਲੋਕ ਕਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੈ ਚੁਕੇ ਹਨ ਅਤੇ 20% ਲੋਕਾਂ ਨੂੰ ਦੋਹੇਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×